ਤਸਵੁੱਰ
ਰਮਣੀਕ ਜਿਹਾ ਮੌਸਮ ਲੱਗਦੈ,
ਸ਼ੌਕੀਨ ਮਜਾਜ਼ ਜਿਹਾ ਲੱਗਦੈ,
ਤੂੰ ਚਮਕਦਾ ਰਹੇਂਗਾ ਜਦ ਤੱਕ,
ਹਨੇਰਾ ਮਜ਼ਾਕ ਜਿਹਾ ਲੱਗਦੈ।
ਅੱਲੜ ਮੁਟਿਆਰਾਂ ਦੀ ਸੰਗ,
ਸਦਾ ਪੁੱਤਰਾਂ ਦੀ ਰੱਬ ਤੋਂ ਮੰਗ,
ਧੀਆਂ ਜਿਵੇਂ ਦਾਨ ਕਰਨ ਲਈ,
ਬਾਬਲ ਤੇ ਝੂਠਾ ਬਾਪ ਜਿਹਾ ਲੱਗਦੈ।
ਢੱਲਦੇ ਸੂਰਜ ਦੀ ਲਾਲੀ,
ਧੋਖੇ ਵਿੱਚ ਤੀਰ ਖਾ ਗਿਆ ਬਾਲੀ,
ਖੇਤਾਂ ਵਿੱਚ ਦਿੱਸਣ ਨਾ ਹਾਲੀ,
ਭਿਖਾਰੀ ਦਸਤੂਰ ਜਿਹਾ ਲੱਗਦੈ।
ਇਜ਼ਤ ਇਮਾਨ ਵਿਕਾਊ ਵੋਟਾਂ,
ਆਪਣੇ ਵਤਨ ਨੂੰ ਕਿਵੇਂ ਲੋਟਾਂ,
ਪੈੜਾਂ ਨੱਪਦੀ ਡਿਕਟੇਟਰਸ਼ਿਪ,
ਦੇਸ਼ ਭਗਤੀ ਨਿਰ੍ਹਾ ਫਤੂਰ ਜਿਹਾ ਲੱਗਦੈ।
ਉੱਡਦੇ ਪੰਛੀ ਵਹਿੰਦਾ ਗੰਧਲਾ ਪਾਣੀ,
ਪ੍ਰਦੂਸ਼ਿਤ ਹਵਾ ਨਿੱਤ ਲਿਖਦੇ ਨਵੀਂ ਕਹਾਣੀ,
ਅੱਧ ਉਨੀਂਦਰੇ ਤੁਰੇ ਫਿਰਦੇ ਲੋਕ,
ਰਾਜਾ ਦੇਸ਼ ਦਾ ਮਗ਼ਰੂਰ ਲਗਦੈ।
ਗੁਰਮੀਤ ਸਿੰਘ ਐਡਵੋਕੇਟ ਪੱਟੀ
|