ਮੇਰੇ ਪਾਸ ਸੀ ਪਿਆਰ ਤੁਹਾਡੇ ਸਾਰਿਆਂ ਦੇ ਵਾਂਗ। ਤੇਰਾ ਦੂਰ ਬਹਿ ਕੇ ਤੱਕਣਾ ਵਿਚਾਰਿਆਂ ਦੇ ਵਾਂਗ।ਸੱਖੀ ਨਾਲ ਮੇਰੇ ਚੱਲੇ,ਸੀ ਕਰਨ ਸਜ਼ਦਾ ਸਮਾਧੀਂ,ਬੈਠੇ ਹੇਠ ਜੋ ਬਰੂਟੇ ਤੱਕਣ ਸ਼ਿਕਾਰੀਆਂ ਦੇ ਵਾਂਗ।ਮੈਨੂੰ ਆਈ ਹਵਾ ਠੰਡੀ, ਦੂਰੋਂ ਕਰ ਪਾਰ ਸਰਹੱਦਾਂ,ਜਾਂਦੇ ਦੇ ਸੁਨੇਹਾਂ ਅੱਖੀਂ ਹਸਰਤ ਮਾਰਿਆਂ ਦੇ ਵਾਂਗ।ਦੂਰੋਂ ਵੇਖ ਤੈਨੂੰ ਮੇਰਾ ਸੱਚੀ ਕਿੰਝ ਗੱਚ ਭਰ ਆਇਆ,ਇੱਕ ਦੂਜੇ ਵੱਲ ਤਕਦੇ ਰਹੇ ਟੁੱਟੇ ਤਾਰਿਆਂ ਦੇ ਵਾਂਗ।ਕੋਈ ਸੁੱਖ ਨਾ ਸੁਨੇਹਾ ਕੋਈ ਗੱਲ ਵੀ ਤੁਸਾਂ ਨਾ ਕੀਤੀ,ਗੁੰਮ ਸੁੰਮ ਕੋਲੋ ਤੁਰ ਗਏ, ਟੱਟੇ ਸਹਾਰਿਆਂ ਦੇ ਵਾਂਗ।
ਬਹੁਤ ਵਧੀਯਾ ਜੀ
ਤਬਦੀਲੀ ਲਾਜ਼ਮੀ ਆਵੇਗੀ