Punjabi Poetry
 View Forum
 Create New Topic
  Home > Communities > Punjabi Poetry > Forum > messages
Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 
ਟੁਟੀਆਂ ਤਾਰਾਂ

ਟੁਟੀਆਂ ਤਾਰਾਂ

 

 

ਟੁਟੀਆਂ ਤਾਰਾਂ ਦੇ ਵਿਚੋਂ
ਸੰਗੀਤ ਅਜੇ ਵੀ ਉਭਰਦਾ ਹੈ
ਹੌਕੇ ਭਰਦੇ ਗੀਤਾਂ ਨੂੰ
ਸੰਗ ਟੁਟੀ ਤਾਰ ਦੇ ਸੁਰ ਦਾ ਹੈ

 

ਸਿਸਕਦੇ ਹੋਏ ਕੁਝ ਬੋਲ ਮੇਰੇ
ਤਰਜ਼ ਮਿਲਾਣ ਦੀ ਕਰਦੇ ਨੇ
ਡਿਗੀਆਂ ਹੋਈਆਂ ਮਹਿਰਾਬਾਂ ਨੂੰ ਫੜ
ਤਾਰ ਹਿਲਾਣ ਦੀ ਕਰਦੇ ਨੇ
ਸੋਗ ਦੇ ਵਾਯੂੰ-ਮੰਡਲ 'ਚ
ਜਸ਼ਨ ਮੋਇਆ ਜਿਹਾ ਛਿੜਦਾ ਹੈ

 

ਹੋਠਾਂ ਤੇ ਆਏ ਸ਼ਬਦਾਂ ਨੂੰ ਜਦ
ਫਿਰ ਮਰਦੇ ਹੋਏ ਦੇਖਦੀ ਹੈ
ਯਖ ਹੋ ਚੁਕੇ ਜਜਬਾਤਾਂ ਨੂੰ
ਇਕ ਤਪਸ਼ ਨਿੰਮਾ ਜਿਹਾ ਸੇਕਦੀ ਹੈ
ਮਾਤਮ ਦਾ ਇਕ ਕਾਫਲਾ ਦਿਲ 'ਚੋਂ
ਅਖਾਂ ਵਲ ਨੂੰ ਤੁਰਦਾ ਹੈ

 

ਸਾਹ ਮੇਰਾ ਫਿਰ ਗਾਂਦੇ ਗਾਂਦੇ
ਹਰ ਇਕ ਬੋਲ ਤੇ ਰੁਕਦਾ ਹੈ
ਪੀੜਾਂ ਦੇ ਨਾਲ ਭਰਿਆ ਹਰ ਬੋਲ
ਜਾਪਦਾ ਹੈ ਜਿਵੇਂ ਦੁਖਦਾ ਹੈ
ਦੀਪਕ ਰਾਗ ਦੀਆਂ ਲਾਟਾਂ ਅੰਦਰ
ਜਿਸਮ ਮੇਰਾ ਫਿਰ ਸੜਦਾ ਹੈ   

27 Feb 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਬਹੁਤ ਹੀ ਖੂਬਸੂਰਤ ਲਿਖਤ,,,,,,,,ਮਨ ਬਹੁਤ ਖੁਸ਼ ਹੋ ਗਿਆ ਪੜਕੇ,,,ਜੀਓ,,,

27 Feb 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Realy .....ਇਕ਼ਬਾਲ ਜੀ .......ਫਿਰ ਤੋਂ ਬਹੁਤ ਖੂਬ.........

28 Feb 2012

Pradeep Gupta
Pradeep
Posts: 314
Gender: Male
Joined: 06/Feb/2012
Location: chandigarh
View All Topics by Pradeep
View All Posts by Pradeep
 

wah ji wah !! bahut khoob iqbal ji..

28 Feb 2012

Reply