ਸੁਫਨਿਆਂ ਦੇ ਟੁੱਟ ਜਾਵਣ ਤੋਂ ਬਾਅਦ ਰੂਹ ਬੜੀ ਉਦਾਸ ਏ ,
ਓਹ ਚੁੱਪ ਚਪੀਤੇ ਤੁਰ ਗਿਆ ਕੋਈ ਗੱਲ ਤਾਂ ਹੋਣੀ ਖਾਸ ਏ |
ਕਿੰਨੀ ਦਫ਼ਾ ਹੀ ਬਰਸੀਆਂ ਘਟਾਵਾਂ ਮੇਰੇ ਤੇ ਸਾਉਣ ਦੀਆਂ ,
ਪਰ ਮੈਂ ਚੰਦਰੀ ਦੀ ਬੁਝੀ ਨਾ ਇਹ ਸੱਜਣਾ ਕੈਸੀ ਪਿਆਸ ਏ |
ਰੋਹੀਆਂ ਦੇ ਰੁੱਖ ਗਵਾਹ ਬਣੇ ਜੋ ਤੇਰੇ ਤੇ ਮੇਰੇ ਇਸ਼ਕ਼ ਦੇ ,
ਹਾਲੇ ਵੀ ਓਹਨਾਂ ਰੁੱਖਾਂ ਨੂੰ ਤੇਰੇ ਮੁੜ ਆਵਣ ਦੀ ਆਸ ਏ |
ਸ਼ਰਮਾ ਕੇ ਨੀਵੀਂ ਪਾ ਲੈਂਦੀ ਜਦ ਖਹਿ ਕੇ ਲੰਘਦੀ ਹੈ ਹਵਾ ,
ਇਸਦੀ ਛੋਹ ਵਿਚ ਸੱਜਣ ਜੀ ਤੇਰਾ ਹੀ ਤਾਂ ਅਹਿਸਾਸ ਏ |
ਦਿਲ ਦੇ ਕੋਰੇ ਸਫ਼ਿਆਂ ਤੇ ਤੂੰ ਗੀਤ ਲਿਖੇ ਜੋ ਬਿਰਹੋਂ ਦੇ ,
" ਹਰਪਿੰਦਰ " ਤੇਰੇ ਗੀਤਾਂ ਵਿਚ ਹੁਣ ਮੇਰਾ ਹੀ ਵਾਸ ਏ |
ਧੰਨਵਾਦ ,,,,,,,,,,,,,,,,,,,,,,,,,,,,,,,ਹਰਪਿੰਦਰ " ਮੰਡੇਰ "
ਸੁਫਨਿਆਂ ਦੇ ਟੁੱਟ ਜਾਵਣ ਤੋਂ ਬਾਅਦ ਰੂਹ ਬੜੀ ਉਦਾਸ ਏ ,
ਓਹ ਚੁੱਪ ਚਪੀਤੇ ਤੁਰ ਗਿਆ ਕੋਈ ਗੱਲ ਤਾਂ ਹੋਣੀ ਖਾਸ ਏ |
ਕਿੰਨੀ ਦਫ਼ਾ ਹੀ ਵਰ੍ਹਸੀਆਂ ਘਟਾਵਾਂ ਮੇਰੇ ਤੇ ਸਾਉਣ ਦੀਆਂ ,
ਪਰ ਮੈਂ ਚੰਦਰੀ ਦੀ ਬੁਝੀ ਨਾ ਇਹ ਸੱਜਣਾ ਕੈਸੀ ਪਿਆਸ ਏ |
ਰੋਹੀਆਂ ਦੇ ਰੁੱਖ ਗਵਾਹ ਬਣੇ ਜੋ ਤੇਰੇ ਤੇ ਮੇਰੇ ਇਸ਼ਕ਼ ਦੇ ,
ਹਾਲੇ ਵੀ ਓਹਨਾਂ ਰੁੱਖਾਂ ਨੂੰ ਤੇਰੇ ਮੁੜ ਆਵਣ ਦੀ ਆਸ ਏ |
ਸ਼ਰਮਾ ਕੇ ਨੀਵੀਂ ਪਾ ਲੈਂਦੀ ਜਦ ਖਹਿ ਕੇ ਲੰਘਦੀ ਹੈ ਹਵਾ ,
ਇਸਦੀ ਛੋਹ ਵਿਚ ਸੱਜਣ ਜੀ ਤੇਰਾ ਹੀ ਤਾਂ ਅਹਿਸਾਸ ਏ |
ਦਿਲ ਦੇ ਕੋਰੇ ਸਫ਼ਿਆਂ ਤੇ ਤੂੰ ਗੀਤ ਲਿਖੇ ਜੋ ਬਿਰਹੋਂ ਦੇ ,
ਸੱਜਣਾ ਵੇ ਓਹਨਾਂ ਗੀਤਾਂ ਦੇ ਵਿਚ ਹੁਣ ਮੇਰਾ ਹੀ ਵਾਸ ਏ |

|