|
 |
 |
 |
|
|
Home > Communities > Punjabi Poetry > Forum > messages |
|
|
|
|
|
ਤਵਾਜਨ |
ਤਰਜਮਾਨ ਮੇਰੀ ਜਿੰਦਗੀ,ਜੋ ਚੁੱਪ ਚਾਪ ਸੌਂ ਰਹੀ ਹੈ। ਤੇਰੇ ਜਸ਼ਨ ਵਿੱਚ ਬਰਸਾਤ ਦੇ ਗੁਸਤਾਖ ਹੋ ਰਹੀ ਹੈ।
ਚੁਣਦੇ ਰਹੇ ਅਸੀਂ ਰੌਸ਼ਨੀ, ਹਨੇਰਾ ਕੀਕਾਣ ਹੋ ਗਿਆ, ਲਾਲਚ ਵਿਚ ਇਨਸਾਨੀਅਤ, ਤਵਾਜਨ ਖੋਹ ਰਹੀ ਹੈ।
ਕਸਮ ਖੁਦਾ ਦੀ ਖਾ ਕੇ ਲੋਕ ਕਿਉਂ ਰਸਤੇ ਭਟਕ ਗਏ, ਦਰਦ ਸਮਝ ਆਈ,ਕਿਸਮਤ ਪਰਤਾਈ ਤੇ ਰੋ ਰਹੀ ਹੈ।
ਉਂਝ ਤੂੰ ਹੀ ਸੈਂ ਜਿਸ ਅਕਸਰ, ਕੀਤੀਆਂ ਗੁਸਤਾਖੀਆਂ, ਪਰ ਕਹਿਰ ਤੇਰੀ ਬੇਵਫਾਈ, ਕਿੰਝ ਧਰਤ ਰੋ ਰਹੀ ਹੈ।
ਤਪਸ਼ ਮੇਰੀ ਬੁੱਝਦੀ ਕਿਸ ਤਰ੍ਹਾਂ ਹੰਕਾਰ ਦੇ ਮਾਰੂਥਲੀਂ, ਅਕਾਸ਼ੋਂ ਕਿਰੀ ਬੂੰਦ ਧਰਤ ਤੇ ਕਿੰਝ ਭਸਮ ਹੋ ਰਹੀ ਹੈ। ਗੁਰਮੀਤ ਸਿੰਘ
|
|
05 Feb 2013
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|