ਦੋ ਸ਼ਬਦ ਮੇਰੀ ਉਸ ਮਾਂ ਲਈ ,
ਜਿਸਨੇ ਮੈਨੂੰ ਕੁਖੋਂ ਜਨਮ ਦਿੱਤਾ ,
ਪਰ ਸਾਰੀ ਉਮਰ ਕਰਜਾ ਮਾਂ ਦਾ ਲਾਹ ਨਹੀ ਹੋਣਾ |
ਦੋ ਸ਼ਬਦ ਉਸ ਪਿਤਾ ਲਈ ,
ਜਿਸਨੇ ਉਂਗਲ ਫੜ ਚਲਣਾ ਸਿਖਾਇਆ ,
ਪਰ ਪਾਪਾ ਦੀ ਕੀਤੀ ਦਾ ਵੀ ਕਦੇ ਮੁਲ ਚੂਲਾ ਨਹੀ ਹੋਣਾ |
ਦੋ ਸ਼ਬਦ ਉਸ ਭੈਣ ਲਈ,
ਜਿਸਨੇ ਵਾਂਗ ਸਹੇਲੀ ਹਰ ਦਮ ਸਾਥ ਦਿਤਾ,
ਪਰ ਭੈਣ ਦੇ ਪਿਆਰ ਦਾ ਵੀ ਕੋਈ ਮੁਕਾਬਲਾ ਨਹੀ ਹੋਣਾ |
ਦੋ ਸ਼ਬਦ ਓਹਨਾ ਗੁਰੂਆਂ ਲਈ ,
ਜਿਹਨਾ ਤਨੂੰ ਨੂੰ ਅਖਰਾਂ ਦਾ ਗਿਆਨ ਕਰਾ ਦਿੱਤਾ,
ਗੁਰੂਆਂ ਦੀ ਸਿਖਲਾਈ ਦਾ ਵੀ ਕਦੇ ਕਰਜਾ ਲਾਹ ਨਹੀ ਹੋਣਾ |
ਅੰਤ ਦੋ ਸ਼ਬਦ ਮੇਰੇ ਉਸ ਦੋਸਤ ਲਈ,
ਜਿਸਨੇ ਹਰ ਦੁਖ - ਸੁਖ ਵਿਚ ਮੇਰਾ ਸਾਥ ਦਿੱਤਾ,
ਏ ਦੋਸਤਾ! ਤੇਰੀ ਦੋਸਤੀ ਦਾ ਵੀ ਕਦੇ ਤਨੂੰ ਤੋਂ ਮੁਲ ਉਤਾਰ ਨਹੀ ਹੋਣਾ |
ਦੋ ਸ਼ਬਦ ਓਹਨਾ ਗੁਰੂਆਂ ਲਈ ,
ਜਿਹਨਾ ਤਨੂੰ ਨੂੰ ਅਖਰਾਂ ਦਾ ਗਿਆਨ ਕਰਾ ਦਿੱਤਾ,