ਰੁੱਖਾਂ ਵੇਖ ਸਿਆਣਪਾ,ਪੁਰਾਣੇ ਪੱਤੇ ਦਿਤੇ ਝਾੜ।ਆਸ ਨਵੀਆਂ ਕਰੂੰਬਲਾ,ਕਿੰਝ ਹੱਸਦੇ ਦਿਤੇ ਵਾਰ।ਮਿੱਟੀ ਰਲ ਸੱਭ ਜਾਣਗੇ,ਵਕਤ ਨੇ ਦੇਣਾ ਰੋਲ,ਖਾਦ ਬਣ ਰੁੱਖ ਪਾਲਦੇ,ਹੋਂਦ ਆਪਣੀ ਨੂੰ ਮਾਰ।ਆਦਮ ਸਿੱਖ ਨਾ ਸਕਿਆ,ਰੁੱਖਾਂ ਪਾਸੋਂ ਤਿਆਗ,ਨਵਿਆਂ ਖਾਤਰ ਗਰਕਦੇ,ਪੁਰਾਣੇ ਰੱਖ ਸੰਭਾਲ।