|
 |
 |
 |
|
|
Home > Communities > Punjabi Poetry > Forum > messages |
|
|
|
|
|
|
ਉੁਡਾਰੀ..... |
ਤੂੰ ਜੇ ਹਰ ਵਾਰ ਹੀ ਮਿਲਣਾ ਹੈ ਬਣਕੇ ਪੱਥਰਾਂ ਵਰਗਾ ਤਾਂ ਉੱਤਰ ਲੱਭ ਲਵਾਂਗਾ ਮੈਂ ਵੀ ਕੋਈ ਠੋਕਰਾਂ ਵਰਗਾ
ਨਹੀ ਹੈ ਲੋੜ ਮੈਨੂੰ ਫਿਰ ਕਿਸੇ ਤੀਰਥ ਤੇ ਜਾਵਣ ਦੀ, ਜੇ ਆਪਣਾ ਘਰ ਬਣਾ ਕੇ ਰੱਖ ਸਕਾਂ ਮੈਂ ਵੀ ਘਰਾਂ ਵਰਗਾ
ਉੁਡਾਰੀ ਭਰ ਦਿਖਾਵਾ ਮੈਂ ਵੀ ਨੀਲ਼ੇ ਅੰਬਰਾਂ ਉੁੱਤੇ, ਤੂੰ ਦੇਵੇਂ ਹੌਸਲਾਂ ਮੈਨੂੰ ਜੇ ਪੰਛੀ ਦੇ ਪਰਾਂ ਵਰਗਾ
ਉੁਹ ਸ਼ੀਸ਼ੇ ਸਾਹਮਣੇ ਹੋ ਜਾਣ ਤੋਂ ਰਹਿੰਦਾ ਹੈ ਘਬਰਾਉਦਾ, ਹੈ ਉਸਦੇ ਮਨ ਚ਼ ਕੁਝ ਨ ਕੁਝ ਦਫ਼ਨ ਡੂੰਘੇ ਡਰਾਂ ਵਰਗਾ
ਤੇਰੇ ਖ਼ਤ ਪਾੜ ਦਿੱਤੇ, ਪਾਣੀਆਂ ਵਿੱਚ ਰੋੜ ਨਾ ਹੋਏ, ਕਿ ਤੇਰਾ ਪਿਆਰ ਹੁਣ ਤੱਕ ਧੜਕਦਾ ਹੈ ਅੱਖਰਾਂ ਵਰਗਾ
ਦਿਸੇ ਯਾਰਾਂ ਜਹੇ ਜਾਣੇ ਪਛਾਣੇ ਨਕਸ਼ ਕੱਲ਼ ਰਾਤੀਂ, ਇਹ ਕੈਸਾ ਖਾਬ ਰਾਤੀਂ ਦੇਖਿਆ ਵਿਛੜੇ ਗਰਾਂ ਵਰਗਾ
ਇਹ ਕਿਸਦਾ ਚਾਅ ਜਿਹਾ ਲੁਕਿਆ ਹੈ ਤੇਰੀ ਹਰ ਗਜ਼ਲ਼ ਅੰਦਰ ਜਦੋਂ ਪੜੀਏ ਉਦੋਂ ਕੁਝ ਛਣਕਦਾ ਹੈ ਝਾਜ਼ਰਾਂ ਵਰਗਾ
.............................................ਨਿੰਦਰ
|
|
12 Aug 2011
|
|
|
|
ਬਹੁਤ ਖੂਬ!!ਨਿੰਦਰ, ਖ਼ਤ 'ਪਾੜਨ ਅਤੇ ਨਾ ਰੋੜ੍ਹਨ' ਵਾਲਾ ਖਿਆਲ---ਕਮਾਲ!
ਲਿਖਦਾ ਰਹੁ ਛੋਟੇ ਵੀਰ...
ਬਹੁਤ ਦੁਆਵਾਂ...
ਬਹੁਤ ਖੂਬ!!ਨਿੰਦਰ, ਖ਼ਤ 'ਪਾੜਨ ਅਤੇ ਨਾ ਰੋੜ੍ਹਨ' ਵਾਲਾ ਖਿਆਲ---ਕਮਾਲ!
ਲਿਖਦਾ ਰਹੁ ਛੋਟੇ ਵੀਰ...
ਬਹੁਤ ਦੁਆਵਾਂ...
|
|
12 Aug 2011
|
|
|
|
ਬਹੁਤ ਹੀ ਖੂਬਸੂਰਤ ਰਚਨਾ,,,ਜੀਓ,,,
|
|
12 Aug 2011
|
|
|
|
ਨਹੀ ਹੈ ਲੋੜ ਮੈਨੂ ਫਿਰ ਕਿਸੇ ਤੀਰਥ ਤੇ ਜਾਣ ਦੀ '
ਕਮਾਲ ਦਾ ਸ਼ੇਅਰ ਹੈ ਨਿੰਦਰ ੨੨ ਜੀ ਖਿਆਲ ਸੋਹਣਾ ਹੈ ਲਗੇ ਰਹੋ ਬਾਸ
ਜੀਓ
ਨਹੀ ਹੈ ਲੋੜ ਮੈਨੂ ਫਿਰ ਕਿਸੇ ਤੀਰਥ ਤੇ ਜਾਣ ਦੀ '
ਕਮਾਲ ਦਾ ਸ਼ੇਅਰ ਹੈ ਨਿੰਦਰ ੨੨ ਜੀ ਖਿਆਲ ਸੋਹਣਾ ਹੈ ਲਗੇ ਰਹੋ ਬਾਸ
ਜੀਓ
|
|
12 Aug 2011
|
|
|
|
khoobsurat rachna ninder ................bahut vdhiya.......sanjea krn lyi shukriya ......!
|
|
12 Aug 2011
|
|
|
|
|
har vaar di tara siraaa.. jeonda reh..
|
|
12 Aug 2011
|
|
|
|
bahut khoob ninder veer....har vaar di tarah amazing.....
|
|
13 Aug 2011
|
|
|
|
ਹਰ ਵਾਰ ਵਾਂਗ ਬਹੁਤ ਵਧੀਆ...ਲਿਖਦੇ ਰਹੋ ਤੇ ਸਾਂਝਿਆਂ ਕਰਦੇ ਰਹੋ
|
|
14 Aug 2011
|
|
|
ssa |
ਹਾਂ ਬੀਏ ਨਿੰਦਰ ਵਧੀਆ ਲਿਖੀ ਆ ਗ਼ਜ਼ਲ ਪਰ ਹੋਰ ਵ ਨਿਖਰ ਲਿਯਾ ਇਸ ਚ...
|
|
14 Aug 2011
|
|
|
|
ਦਿਸੇ ਯਾਰਾਂ ਜਹੇ ਜਾਣੇ ਪਛਾਣੇ ਨਕਸ਼ ਕਲ ਰਾਤੀ ਇਹ ਕੈਸਾ ਖਾਬ ਰਾਤੀ ਦੇਖਿਆ ਵਿਛੜੇ ਗਰਾਂ ਵਰਗਾ
ਬਹੁਤ ਕਮਾਲ ਲਿਖਿਐ
|
|
15 Aug 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|