ਦਿਲ ਦੇ ਕੁਝ ਅਧੂਰੇ ਚਾਅ ਉਦਾਸੇ ਹੀ ਰਹਿ ਗਏ,
ਰੋਹੀ ਦੀ ਕੱਲਰੀ ਧਰਤੀ ਵਾਂਗ ਪਿਆਸੇ ਹੀ ਰਹਿ ਗਏ |
ਬੇਰੁਖ਼ੀ ਨਾਲ ਤੁਰ ਗਏ ਕਰਕੇ ਮੇਰੇ ਦਿਲ ਦਾ ਕਤਲ ,
ਪਿਆਰ ਦੇ ਕਰਦੇ ਅਸੀਂ ਖੁਲਾਸੇ ਹੀ ਰਹਿ ਗਏ |
ਇਸ਼ਕ਼ ਦਾ ਪੁਲ ਟੱਪਕੇ ਤੁਰ ਗਿਓਂ ਦੌਲਤ ਦੇ ਸ਼ਹਿਰ ਤੂੰ,
ਸਾਡੇ ਹੱਥ ਵਿਚ ਖਾਲੀ ਸੱਜਣਾ ਕਾਸੇ ਹੀ ਰਹਿ ਗਏ |
ਇੱਕ ਇੱਕ ਕਰਕੇ ਕਿਰ ਗਏ ਅੱਖੀਆਂ ਰਾਹੀਂ ਵਾਅਦੇ ਤੇਰੇ ,
ਬੱਸ ਕੋਇਆਂ ਦੇ ਵਿਚ ਰੜਕਦੇ ਦਿਲਾਸੇ ਹੀ ਰਹਿ ਗਏ |
ਕਈ ਦਫ਼ਾ ਪੂੰਝੇ ਨੇ ਸੱਜਣਾ ਰੁੱਖਾਂ ਨੇਂ ਅਥਰੂ ਮੇਰੇ ,
ਓਹਨਾਂ ਦੇ ਕੋਲ ਵੀ ਦੇਣ ਲਈ ਧਰਵਾਸੇ ਹੀ ਰਹਿ ਗਏ |
ਤੇਰੀ ਹਰ ਇੱਕ ਯਾਦ ਨੂੰ ਕਈ ਵਾਰੀ ਲਾਂਬੂ ਲਾ ਚੁੱਕਿਆਂ,
ਬੱਸ ਹਵਾ ਦੇ ਵਿਚ ਗੂੰਜ ਦੇ ਹਾਸੇ ਹੀ ਰਹਿ ਗਏ |
ਧੰਨਵਾਦ ,,,,,,,,,,,,,,,,,,,,,,,,,,,,,ਹਰਪਿੰਦਰ " ਮੰਡੇਰ "
ਦਿਲ ਦੇ ਕੁਝ ਅਧੂਰੇ ਚਾਅ ਉਦਾਸੇ ਹੀ ਰਹਿ ਗਏ,
ਰੋਹੀ ਦੀ ਕੱਲਰੀ ਧਰਤੀ ਵਾਂਗ ਪਿਆਸੇ ਹੀ ਰਹਿ ਗਏ |
ਬੇਰੁਖ਼ੀ ਨਾਲ ਤੁਰ ਗਏ ਕਰਕੇ ਮੇਰੇ ਦਿਲ ਦਾ ਕਤਲ ,
ਪਿਆਰ ਦੇ ਕਰਦੇ ਅਸੀਂ ਖੁਲਾਸੇ ਹੀ ਰਹਿ ਗਏ |
ਇਸ਼ਕ਼ ਦਾ ਪੁਲ ਟੱਪਕੇ ਤੁਰ ਗਿਓਂ ਦੌਲਤਾਂ ਦੇ ਸ਼ਹਿਰ ਤੂੰ,

|