ਤੇਰੇ ਲਈ ਇਬਾਦਤ ਨਾਕਾਮ ਵਲਵਲੇ ਨੇ।ਮੇਰੇ ਲਈ ਨਿਯਾਤ ਪੈਗ਼ਾਮ ਮਨਚਲੇ ਨੇ।ਚੰਦਰਮਾ ਦੇ ਦਾਗ ਤਾਂ ਪ੍ਰਛਾਂਵੇ ਪਥਰਾਂ ਦੇ,ਦਿਲ ਤੇਰੇ ਦੇ ਦਾਗ , ਅਸਮਾਨੀ ਛੱਲੇ ਨੇ।ਤੇਰੇ ਪਾਸ ਨੇ ਤਰਕਸ਼ ਭਰੇ ਹੋਏ ਤੀਰਾਂ ਦੇ,ਕਰਨ ਤਾਬੀਰ ਮੇਰੇ ਖ਼ਾਬਾਂ ਪਏ ਪੱਲੇ ਨੇ।ਇੱਕ ਇੱਕ ਕਰਕੇ ਦਿਨਾਂ ਨੂੰ ਹਨੇਰੇ ਖਾ ਗਏ,ਇਸੇ ਉਧੇੜ ਬੁਣ ਵਿੱਚ ਦਿਨ ਲੰਘ ਚੱਲੇ ਨੇ।ਸਿੱਪ ਚੋਂ ਮੋਤੀ ਭਾਲਣ ਡੁੱਬਕੀ ਸਾਗਰ ਦੀ ,ਧਰਤ ਉਪਰ ਅਸਮਾਨ ਹਾਵੀ ਹੋ ਚੱਲੇ ਨੇ।ਮੇਰੇ ਹਥੋਂ ਜਦ ਡਿੱਗਿਆ ਮੇਰਾ ਵਰਤਮਾਨ,ਪਲ ਮੇਰੇ ਕੱਲ ਤੇ ਕੱਲ ਵਿੱਚ ਗੁੰਮ ਚੱਲੇ ਨੇ।
ਧੰਨਵਾਦ ਜੀ