|
 |
 |
 |
|
|
Home > Communities > Punjabi Poetry > Forum > messages |
|
|
|
|
|
ਉਡੀਕ.......ਬਿਰਹਾ |
ਮੈਂ ਤੇ ਕਲਮ ਅੱਜ ਫੇਰ ਇਕ ਵਾਰ ਸ਼ਾਮ ਦੀ ਤਨਹਾਈ ਵਿਚ ਬੈਠੇ ਸੀ ਮੈਂ ਕੁੱਝ ਦਿਲ ਦੀਆਂ ਗੱਲਾ ਉਹਨੂੰ ਦੱਸ ਰਿਹਾ ਸੀ ਤੇ ਉਹ ਅੱਗੇ ਸ਼ਬਦਾ ਨੂੰ ਇਸ ਦੁੱਖਾ ਦੀ ਲੱਗੀ ਮਹਿਫਿਲ ਵਿਚ ਬਸ ਮੈਂ ਸੁਣਾਉਦਾਂ ਰਿਹਾ ਤੇ ਉਹ ਸੁਣਦੀ ਰਹੀ ਉਹਨੇ ਇਕ ਵਾਰ ਵੀ ਰੋਕ ਕੇ ਮੈਨੂੰ ਇਹ ਨਹੀ ਪੁੱਛਿਆ ਕਿ ਏਸਾ ਕੋਣ ਸੀ ??? ਜੋ ਤੈਨੂੰ ਏਨੀ ਡੂੰਘੀ ਸੱਟ ਦੇ ਗਿਆ?? ਕੋਣ ਸੀ ਉਹ ਜੋ ਤੇਰੇ ਚਾਵਾਂ ਨੂੰ ਜ਼ਖਮੀ ਕਰ ਗਿਆ ?? ਕੋਣ ਤੇਰੇ ਪੱਲੇ ਹਿਜਰਾ ਦਾ ਗ਼ਮ ਪਾ ਗਿਆ ???? ਪਰ ਮੈਨੂੰ ਵੀ ਉਹਦੇ ਨਾਲ ਕੋਈ ਗਿਲ੍ਹਾ ਨਹੀ ਸੀ ਕਿਉਕਿ ਮੈਨੂੰ ਵੀ ਕੋਈ ਐਸਾ ਚਾਹੀਦਾ ਸੀ, ਜੋ ਮੇਰਾ ਦਰਦ ਸੁਣਦਾ ਤੇ ਬਸ ਸੁਣਦਾ ਹੀ ਰੰਹਿਦਾ ਫੇਰ ਅਚਾਨਕ ਮੈਨੂੰ ਇਸ ਕਲ਼ਮ ਦੀ ਹੋਂਦ ਇੰਝ ਪ੍ਰਤੀਤ ਹੋਈ ਜਿਵੇਂ ਕੋਈ ਮੇਰੇ ਵਾੰਗੂ ਦੁੱਖਾ ਦਾ ਮਾਰਿਆ ਮੇਰੇ ਗਲ ਨਾਲ ਲੱਗ ਕੇ ਮੈਨੂੰ ਧਰਵਾਸ ਦੇ ਰਿਹਾ ਹੋਵੇ ਮੇਰੇ ਹੰਝੂ ਪੂੰਝ ਰਿਹਾ ਹੋਵੇ ਤੇ ਕਹਿ ਰਿਹਾ ਹੋਵੇ ਕਿ ਚੱਲ ਕੋਈ ਨਾ ਮੈਂ ਤਾਂ ਤੇਰੇ ਨਾਲ ਹਾਂ ਹਰ ਪਲ ਹਰ ਘੜੀ ਤੂੰ ਜਦ ਵੀ ਕਹੇਗਾਂ ਜਿਥੇ ਕਹੇਗਾਂ ਮੈਂ ਆਪਣੀ ਹੋਂਦ ਨੂੰ ਸਾਬਿਤ ਕਰਗਾਂ ਇਹ ਸੁਣ ਕੇ ਮੇਰਾ ਰੋਮ ਰੋਮ ਖਿੜ ਉਠਦਾ ਏ ਤੇ ਮੈਂ ਉਹਨੂੰ ਕਹਿੰਦਾ ਆ ਕਿ ਕਾਸ਼ ਉਹ ਵੀ ਤੇਰੇ ਵਰਗਾ ਹੁੰਦਾ ਪਰ ਫੇਰ ਮੈਂ ਉਹਦੇ ਬਾਰੇ ਸੋਚ ਕੇ ਉਦਾਸ ਹੋ ਜਾਂਦਾ ਹਾਂ ਤੇ ਉਡੀਕ ਕਰਦਾ ਹਾਂ ਫੇਰ ਇਕ ਐਸੀ ਸ਼ਾਮ ਦੀ ਕਿ ਮੁੜ ਬੈਠ ਸਕੀਏ ਮੈਂ ਤੇ ਕਲ਼ਮ ਇਸ ਤਨਹਾਈ ਦੇ ਆਲਮ ਵਿਚ.
|
|
06 Oct 2011
|
|
|
|
ਮਲਕੀਤ ਜੀ.....ਇਹ ਬਹੁਤ ਹੀ ਉਮਦਾ ਰਚਨਾ ਹੈ....
ਜਿਸ ਬੰਦੇ ਨੂੰ ਕਲਮ ਦਾ ਸਾਥ ਮਿਲ ਜਾਵੇ 'ਤੇ ਓਸ ਦਾ ਬਖੂਬੀ ਇਸਤੇਮਾਲ ਕਰ ਸਕੇ, ਓਸ ਜੀ ਜਿੰਦਗੀ ਵਿਚ ਤੇ ਓਸ ਦੇ ਆਲੇ-ਦੁਆਲੇ ਵਿਚ ਨਿਖਾਰ ਆ ਜਾਂਦਾ ਹੈ
|
|
06 Oct 2011
|
|
|
|
bahut ਵਧੀਆ ਲਿਖਿਆ ਮਲਕੀਤ ਜੀ ........ ਕੁਝ ਗਲਤੀਆਂ ਨੇ ਹੌਲੀ-ਹੌਲੀ ਸੁਧਾਰ ਆ ਜਾਵੇਗਾ .......ਲਿਖਦੇ ਰਹੋ .....ਧੰਨਬਾਦ
|
|
07 Oct 2011
|
|
|
|
dhanawad veer g aapda te veer jass ji kirpa karke kujh daso sanu v galtiya bare ta jo agge to khyal rakhya ja sake
|
|
07 Oct 2011
|
|
|
|
good veere ,,,eda hi likhde raho
|
|
07 Oct 2011
|
|
|
|
|
sukriya veer g aap sab di hallasheri naal likhi jane aa
|
|
07 Oct 2011
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|