ਕਿਸੇ ਦੀ ਉਡੀਕ ਵਿਚ ਕੋਈ ਲਾਸ਼ ਹੋ ਗਿਆ ,
ਆਪਣੇ ਯੁਗ ਦਾ ਹੁੰਦਾ ਜਿਹੜਾ ਹੀਰਾ ਸੀ ,
ਥਾਂ ਥਾਂ ਦਿਤਾ ਵਿਖੇਰ ਅੱਜ ਤਾਸ਼ ਹੋ ਗਿਆ .
ਗੱਲ ਜਿਹੜਾ ਕਰਦਾ ਸੀ ਰਹਿੰਦਾ ਅਸਮਾਨਾ ਦੀ ,
ਐਸੇ ਮਿਲੇ ਨਾਸੂਰ ਧਰਤੀ ਦੀ ਖਾਕ਼ ਹੋ ਗਿਆ .
ਸਾਥ ਹੁੰਦਾ ਸੀ ਜਿਸਦਾ ਨਾਲ ਫੁੱਲ ਕਾਲੀਆਂ ਦੇ ,
ਹੱਸੇ ਸੀ ਜੋ ਵੰਡਦਾ ਅੱਜ ਉਦਾਸ ਹੋ ਗਿਆ .
ਯਾਰੀਆਂ ਹੁੰਦੀਆ ਸੀ ਕਦੇ ਨਾਲ ਸਮੁੰਦਰਾ ਦੇ ,
ਜਨਮ ਜਨਮ ਦੀ ਵਿਛੜ ਕੇ ਪਿਆਸ ਹੋ ਗਿਆ .
ਪ੍ਰੀਤ ਵੀ ਹੁੰਦਾ ਸੀ ਮੋਤੀ ਓਹਦੀਆਂ ਸਾਹਾਂ ਦਾ ,
ਅੱਜ ਜਿਹੜਾ ਬੀਤੇ ਸਮੇ ਦੀ ਬਾਤ ਹੋ ਗਿਆ .
ਕਿਸੇ ਦੀ ਉਡੀਕ ਵਿਚ ਕੋਈ ਲਾਸ਼ ਹੋ ਗਿਆ ,
ਆਪਣੇ ਯੁਗ ਦਾ ਹੁੰਦਾ ਜਿਹੜਾ ਹੀਰਾ ਸੀ ,
ਥਾਂ ਥਾਂ ਦਿਤਾ ਵਿਖੇਰ ਅੱਜ ਤਾਸ਼ ਹੋ ਗਿਆ .
ਗੱਲ ਜਿਹੜਾ ਕਰਦਾ ਸੀ ਰਹਿੰਦਾ ਅਸਮਾਨਾ ਦੀ ,
ਐਸੇ ਮਿਲੇ ਨਾਸੂਰ ਧਰਤੀ ਦੀ ਖਾਕ਼ ਹੋ ਗਿਆ .
ਸਾਥ ਹੁੰਦਾ ਸੀ ਜਿਸਦਾ ਨਾਲ ਫੁੱਲ ਕਾਲੀਆਂ ਦੇ ,
ਹਾਸੇ ਸੀ ਜੋ ਵੰਡਦਾ ਅੱਜ ਉਦਾਸ ਹੋ ਗਿਆ .
ਯਾਰੀਆਂ ਹੁੰਦੀਆ ਸੀ ਕਦੇ ਨਾਲ ਸਮੁੰਦਰਾ ਦੇ ,
ਜਨਮ ਜਨਮ ਦੀ ਵਿਛੜ ਕੇ ਪਿਆਸ ਹੋ ਗਿਆ .
ਪ੍ਰੀਤ ਵੀ ਹੁੰਦਾ ਸੀ ਮੋਤੀ ਓਹਦੀਆਂ ਸਾਹਾਂ ਦਾ ,
ਅੱਜ ਜਿਹੜਾ ਬੀਤੇ ਸਮੇ ਦੀ ਬਾਤ ਹੋ ਗਿਆ .