|
 |
 |
 |
|
|
Home > Communities > Punjabi Poetry > Forum > messages |
|
|
|
|
|
ਸ਼ਹੀਦ ਊਧਮ ਸਿੰਘ |
ਮੈਂ ਅਕਸਰ ਵਿਸਾਰ ਦਿੰਦਾ ਸੌਣ ਵੇਲੇ ਕੀਤਾ ਸਵੇਰੇ ਜਲਦੀ ਜਾਗਣ ਦਾ ਸੈਰ ਕਰਨ ਦਾ ਪ੍ਰਣ ਤੇ ਹੋਰ ਕਿੰਨਾ ਕੁਝ
ਇਕ ਰਾਤ ਦੀ ਨੀਂਦ ਕਾਫੀ ਹੁੰਦੀ ਬੰਦੇ ਨੂੰ ਕਸਮ ਤੋੜਨ ਲਈ ਸਹੁੰ ਸੁਗੰਧ ਭੁੱਲਣ ਲਈ ਪਰ ਇੱਕੀ ਸਾਲਾਂ ਦੀਆਂ ਸਾਢੇ ਸੱਤ ਹਜ਼ਾਰ ਤੋਂ ਵੱਧ ਰਾਤਾਂ ਦੀ ਨੀਂਦ ਵੀ ਭੁਲਾ ਨਾ ਸਕੀ ਤੈਨੂੰ ਤੇਰਾ ਪ੍ਰਣ
ਸਮਾਂ ਭਰ ਦਿੰਦਾ ਜਣੇ ਖਣੇ ਦੇ ਜ਼ਖਮ ਪਰ ਤੈਂ ਆਪਣੇ ਜ਼ਖਮੀ ਦਿਲ ਅਤੇ ਰੂਹ ਦੇ ਦਰਦ ਨੂੰ ਚਾਲ਼ੀ ਕਰੋੜ ਨਾਲ ਅਜਿਹੀ ਜਰਭ ਦਿੱਤੀ ਕਿ ਜ਼ਖਮ ਦੇ ਭਰਨ ਲਈ ਚਾਲੀ ਕਰੋੜ ਦਿਨ-ਰਾਤਾਂ ਦਾ ਸਮਾਂ ਚਾਹੀਦਾ ਸੀ ਪਰ ਤੂੰ ਦਿਨਾਂ-ਰਾਤਾਂ ਨੂੰ ਵਕਤ ਨੂੰ ਆਪਣੇ ਜ਼ਖਮ ਨੂੰ ਛੂਹਣ ਦੀ ਆਗਿਆ ਨਾ ਦਿੱਤੀ
ਆਪਣੇ ਦਰਦ ਦਾ ਇਲਾਜ ਆਪਣੇ ਹੱਥੀਂ ਪ੍ਰਣ ਪੂਰਤੀ ਨਾਲ ਕੀਤਾ ਤੇ ਤੇਰੇ ਵਲੋਂ ਵਿਹਲੇ ਹੋਏ ਕਰੋੜਾਂ ਦਿਨਾਂ-ਰਾਤਾਂ ਦੇ ਜੋੜਿਆਂ ਕੋਲ ਤੇਰੀ ਅਮਰਤਾ ਨੂੰ ਗਾਉਣ ਤੋਂ ਬਿਨਾਂ ਕੋਈ ਚਾਰਾ ਨਾ ਰਿਹਾ
ਜਸਵੰਤ ਜ਼ਫਰ
|
|
26 Dec 2014
|
|
|
|
ਪ੍ਰਣਾਮ ਸ਼ਹੀਦਾਂ ਨੂੰ |
ਅਤਿ ਸੁੰਦਰ ਰਚਨਾ, ਸ਼ਹੀਦਾਂ ਨੂੰ ਸਮਰਪਿਤ ਅਤੇ ਉਨ੍ਹਾਂ ਦੇ ਕਾਰਨਾਮਿਆਂ ਨੂੰ ਅਜੋਕੀ ਪੀੜ੍ਹੀ ਤਕ ਪਹੁੰਚਾਉਂਦੀ |
ਬਿੱਟੂ ਬਾਈ ਜੀ ਸ਼ੁਕਰੀਆ ਸਾਂਝੀ ਕਰਨ ਲਈ |
ਪ੍ਰਣਾਮ ਸ਼ਹੀਦਾਂ ਨੂੰ |
ਅਤਿ ਸੁੰਦਰ ਰਚਨਾ, ਸ਼ਹੀਦਾਂ ਨੂੰ ਸਮਰਪਿਤ ਅਤੇ ਉਨ੍ਹਾਂ ਦੇ ਕਾਰਨਾਮਿਆਂ ਨੂੰ ਅਜੋਕੀ ਪੀੜ੍ਹੀ ਤਕ ਪਹੁੰਚਾਉਂਦੀ |
ਬਿੱਟੂ ਬਾਈ ਜੀ ਸ਼ੁਕਰੀਆ ਸਾਂਝੀ ਕਰਨ ਲਈ |
|
|
27 Dec 2014
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|