|
 |
 |
 |
|
|
Home > Communities > Punjabi Poetry > Forum > messages |
|
|
|
|
|
ਉਧਾਰੀਆਂ |
ਇਕੋ ਜਹੇ ਪੱਤੇ ਨਾ ਪੈਂਦੇ ਬੋਹੜਾਂ ਤੇ ਬੇਰੀਆਂ ਨੂੰ
ਤੋਲ ਤੋਲ ਵੇਖੇ ਸੋਹਣਾ ਪ੍ਰੀਤਾਂ ਕਿਓ ਮੇਰੀਆਂ ਨੂੰ
ਜਾਇਜ ਤੇ ਨਜ਼ਾਇਜ ਉਹ ਆਪੇ ਫਿਰੇ ਲੱਭਦੀ
ਰੱਬ ਮਨ ਲਾਈਆਂ ਜੋ ਉਹਦੇ ਨਾਲ ਯਾਰੀਆਂ ਨੂੰ
ਦਿਲ ਦੀ ਦਿਵਾਰ ' ਚ ਕਿੰਨੇ ਹੋਰ ਛੇਕ ਕਰਾਂ
ਝੂਠੀ ਦੀਆਂ ਲਾਵਾ ਕਿਓ ਮੂਰਤਾ ਪਿਆਰੀਆਂ ਨੂੰ
ਪਲ ਪਲ ਮਰਾਂ ਭਾਵੇਂ ਸ਼ਹਿਰ ਉਹਦੇ ਜਾ ਕੇ
ਮਾਰ ਦੇਵਾ ਭਾਂਵੇ ਹੁਣ ਸੱਧਰਾਂ ਮੈਂ ਸਾਰੀਆਂ ਨੂੰ
ਅਪਣੇ ਫਰਿਸ਼ਤੇ ਨੂੰ ਜੋ ਰੋਜ਼ ਦੇਵੇ ਲੋਰੀਆਂ
ਸਾਡੇ ਲਈ ਲਾਵੇ ਰੋਜ਼ ਸਾਣ ਉੱਤੇ ਆਰੀਆਂ ਨੂੰ "
ਕਾਫਿਰ ' ਸੰਜੀਵ ' ਤਾਂ ਮੰਨ ਬੈਠਾ ਰੱਬ ਉਹਨੂੰ
ਹੋਰ ਦੱਸ ਕਿਵੇ ਲਾਹਾਂ ਉਹਦੀਆਂ ਉਧਾਰੀਆਂ ਨੂੰ
ਸੰਜੀਵ ਸ਼ਰਮਾਂ
|
|
26 Sep 2014
|
|
|
|
ਵਾਹ ! ਸੰਜੀਵ ਜੀ ਬਹੁਤ ਵਧੀਆ ਲਿਖਤ ਪੇਸ਼ ਕੀਤੀ ਹੈ |
ਸ਼ੇਅਰ ਕਰਨ ਲਈ ਸ਼ੁਕਰੀਆ ਜੀ |
ਜਿਉਂਦੇ ਵੱਸਦੇ ਰਹੋ ਜੀ ! ਰੱਬ ਰਾਖਾ |
ਵਾਹ ! ਸੰਜੀਵ ਜੀ ਬਹੁਤ ਵਧੀਆ ਲਿਖਤ ਪੇਸ਼ ਕੀਤੀ ਹੈ | Opening Lines' ਫਲੋ, ਰਿਦਮ ਅਤੇ ਸ਼ਬਦ ਚੋਣ ਅਤਿ ਸੁੰਦਰ |
ਸ਼ੇਅਰ ਕਰਨ ਲਈ ਸ਼ੁਕਰੀਆ ਜੀ |
ਜਿਉਂਦੇ ਵੱਸਦੇ ਰਹੋ ਜੀ ! ਰੱਬ ਰਾਖਾ |
|
|
26 Sep 2014
|
|
|
|
|
|
ਉਂਝ ਤਾ ਸਾਰੀ ਰਚਨਾ ਹੀ ਬਹੁਤ ਖੂਬਸੂਰਤ ਹੈ | ਪਰ ਆਹ ਸ਼ੇਅਰ ਕਲੇਜਾ ਕੱਢ ਕੇ ਲੈ ਗਿਆ ,,,,
" ਜਾਇਜ ਤੇ ਨਜ਼ਾਇਜ ਉਹ ਆਪੇ ਫਿਰੇ ਲੱਭਦੀ
ਰੱਬ ਮਨ ਲਾਈਆਂ ਜੋ ਉਹਦੇ ਨਾਲ ਯਾਰੀਆਂ ਨੂੰ "
ਜਿਸਦੀ ਯਾਰੀ ਨੂੰ ਰੱਬ ਹੀ ਮੰਨ ਲਿਆ ਫਿਰ ਬਾਕੀ ਸਭ ਗੱਲਾਂ ਵਿਅਰਥ ਨੇ !
ਜਿਓੰਦੇ ਵੱਸਦੇ ਰਹੋ,,,
ਉਂਝ ਤਾ ਸਾਰੀ ਰਚਨਾ ਹੀ ਬਹੁਤ ਖੂਬਸੂਰਤ ਹੈ | ਪਰ ਆਹ ਸ਼ੇਅਰ ਕਲੇਜਾ ਕੱਢ ਕੇ ਲੈ ਗਿਆ ,,,,
" ਜਾਇਜ ਤੇ ਨਜ਼ਾਇਜ ਉਹ ਆਪੇ ਫਿਰੇ ਲੱਭਦੀ
ਰੱਬ ਮਨ ਲਾਈਆਂ ਜੋ ਉਹਦੇ ਨਾਲ ਯਾਰੀਆਂ ਨੂੰ "
ਜਿਸਦੀ ਯਾਰੀ ਨੂੰ ਰੱਬ ਹੀ ਮੰਨ ਲਿਆ ਫਿਰ ਬਾਕੀ ਸਭ ਗੱਲਾਂ ਵਿਅਰਥ ਨੇ !
ਜਿਓੰਦੇ ਵੱਸਦੇ ਰਹੋ,,,
|
|
30 Sep 2014
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|