ਵੇ ਸਾਂਈਆਂ ਮੈਂ ਉਜਾੜੀ ਰੁੱਖ, ਇੱਕਲ ਸੰਤਾਪ ਤੇ ਤੇਰੀ ਚੁੱਪ, ਰਾਹ ਨਾ ਖੇੜਾ ਇਹੀ ਵੀ ਦੁੱਖ, ਨਾ ਕਿਲਕਾਰੀ ਨਾ ਤਾਸ਼ ਖੇਡਣ ਠੇਰੇ। ਕਾਦਰਾ ਕੀ ਦਸ ਲੇਖ ਲਿਖੇ ਤੂੰ ਮੇਰੇ। ਛਾਂ ਠੰਡੀ ਮੈਨੂੰ ਵੱਡ ਵੱਡ ਖਾਵੇ, ਨਾ ਨੱਡੀ ਪੀਂਘ ਝੂੱਟਣ ਆਵੇ, ਰਾਹੀ ਡਰਕੇ ਦੂਰੋਂ ਲੰਘ ਜਾਵੇ, ਪੂਜ ਲਾਲਚ ਕਿਉ ਡਰਦੇ ਬੰਦੇ ਤੇਰੇ। ਕਾਦਰਾ ਕੀ ਦਸ ਲੇਖ ਲਿਖੇ ਤੂੰ ਮੇਰੇ। ਨਾ ਕੋਈ ਬਹਿ ਕੱਤੇ ਛੱਲੀ ਪੂਣੀ, ਨਾ ਕੋਈ ਸਾਧੂ ਹੇਠਾਂ ਲਾਵੇ ਧੂਣੀ, ਨਾ ਖੇਡਣ ਬੱਚੇ ਪੜਦੇ ਨਾ ਦੂਣੀ, ਨਾ ਚੱੜਿਆਂ ਅੱਜੇ ਕਿਸੇ ਸਾਧ ਦੇ ਡੇਰੇ। ਕਾਦਰਾ ਕੀ ਦਸ ਲੇਖ ਲਿਖੇ ਤੂੰ ਮੇਰੇ।