Home > Communities > Punjabi Poetry > Forum > messages
ਉਠ ਚਲੀਏ
ਉਠ ਚਲੀਏ ਪਰਦੇਸ ਸਜਣ ਜੀ
ਚਲ ਚਲੀਏ
ਰੋਟੀ, ਕੱਪੜਾ, ਛੱਤ ਨਾਂ ਦੇਂਦਾ
ਇਹ ਨਾ ਸਾਡਾ ਦੇਸ, ਸਜਣ ਜੀ
ਉਠ ਚਲੀਏ
ਏਥੇ ਮੰਗਤਿਆ ਦੀ ਜੂਨੀ
ਰੋਟੀ ਦੇ ਵੀ ਲਾਲੇ
ਸਾਰਾ ਦਿਨ ਹੱਥ ਛਾਲੇ ਕੀਤੇ
ਭੁਖੇ ਸੁੱਤੇ ਬਾਲੇ
ਨੌਕਰਸ਼ਾਹੀ ਦੀ ਸਭ ਖੱਟੀ
ਮੁਲਕ ਨੂੰ ਖਾ ਗਏ ਵੇਚ , ਸਜਣ ਜੀ
ਉਠ ਚਲੀਏ
ਹੱਡ ਰਗੜ ਕੇ ਫਸਲ ਉਗਾਈ
ਸ਼ਾਹੂਕਾਰ ਲੈ ਜਾਂਦੇ
ਮਜ਼ਦੂਰਾਂ ਦੇ ਤਨ ਤੇ ਲੀਰਾਂ
ਵਿਹਲੜ ਪੱਟ ਹਡਾਉਂਦੇ
ਥੱਕੇ ਕਾਮੇ ਟੁੱਟੀ ਮੰਜੀ
ਲੀਰ -ਪੁਰਾਣਾ ਖੇਸ, ਸਜਣ ਜੀ
ਉਠ ਚਲੀਏ
ਹਰ ਕੋਈ ਇੱਥੇ ਤਨਖਾਹ ਚਾਹੇ
ਕੰਮ ਨੂੰ ਹਥ ਨਾ ਲਾਵੇ
ਨੌਕਰ ਬਣ ਬੈਠੇ ਰਜਵਾੜੇ
ਜਨਤਾ ਖਸਮਾਂ ਖਾਵੇ
ਅਜਗਰ ਬੈਠੇ ਦੇਸ਼-ਖਜਾਨੀਂ
ਨੇਤਾਵਾਂ ਦੇ ਭੇਸ, ਸਜਣ ਜੀ
ਉਠ ਚਲੀਏ
ਕਹਿੰਦੇ ਵਤਨ ਤਰੱਕੀ ਕੀਤੀ
ਅੰਕੜਿਆਂ ਦਾ ਜਾਦੂ
ਇੱਧਰ ਗਰੀਬੀ ਵਧਦੀ ਜਾਂਦੀ
ਕਰੋੜਪਤੀ ਕੁਝ ਨਾਢੂ
ਹਾਬੜਿਆਂ ਨੇ ਦੇਸ ਦੀ ਇਕ ਦਿਨ
ਦੇਣੀ ਪੱਟੀ ਦੇਣੀ ਮੇਸ, ਸਜਣ ਜੀ
ਉਠ ਚਲੀਏ
ਕੰਮੀਂ ਇੱਥੇ ਪੈਣਾ ਪੈਂਦਾ
ਨਾਜ਼ੁਕ ਉਮਰੇ ਕੱਚੀ
ਪਰਿਵਾਰਾਂ ਦਾ ਭਾਰ ਚੁਕੇਂਦੇ
ਖੇਲਣ ਵਾਲੇ ਹੱਥੀਂ
ਜੂਠੇ ਬਰਤਨ ਧੋਂਦੇ ਢਾਬੀਂ
ਰੁਲ ਗਈ ਬਾਲ ਵਰੇਸ ,ਸਜਣ ਜੀ
ਉਠ ਚਲੀਏ
ਖੂਹ ਦੀ ਖੂਹ ਨੂੰ ਲੱਗੀ ਜਾਵੇ
ਵੱਟਕ ਦੋ ਮਣ ਦਾਣੇ
ਵਾਹੀ ਤੋਂ ਮੂੰਹ ਮੋੜੀ ਜਾਂਦੇ
ਅਜ ਖੇਤਾਂ ਦੇ ਰਾਣੇ
ਮੁੜਕਾ ਬੀਜੇ ਕਰਜ਼ੇ ਫਲਦੇ
ਭੁੱਖ ਉਗੇਂਦੇ ਖੇਤ ਸਜਣ ਜੀ
ਉਠ ਚਲੀਏ ਪਰਦੇਸ, ਸਜਣ ਜੀ
ਚਲ ਚਲੀਏ
ਕੁੱਲੀ ਗੁੱਲੀ ਕੁਝ ਨਾ ਦੇਵੇ ਜੁੱਲੀ
ਇਹ ਕਦ ਸਾਡਾ ਦੇਸ ਸਜਣ ਜੀ
19 Apr 2012
ਸਾਡੇ ਸਮਾਜ ਦੀ ਮੁੰਹ ਬੋਲਦੀ ਤਸਵੀਰ ਹੈ ਤੁਹਾਡੀ ਰਚਨਾ,,,ਜਿਓੰਦੇ ਵੱਸਦੇ ਰਹੋ,,,
19 Apr 2012
sachmuch veer apna ghar baar chhaddan nu kihda jee karda, je apne desh vich do vakt di roti te chhat mil jaave....tfs
19 Apr 2012
Wah veer g... desh de hallatan nu shabdan rahi bahut vdia bian kita a g tuci....bhut hi vadia g...
19 Apr 2012
ਵੀਰ ਜੀ ਸਾਰੀਆਂ ਗੱਲਾ ਵਾਜਿਬ ਨੇ ...ਪਰ ਦੇਸ਼ ਛੱਡ ਕੇ ਜਾਂ ਵਾਲੀ ਗੱਲ ਜਰਾ ਦਿਮਾਗੋਂ ਪਰੇ ਦੀ ਆ......ਦੇਸ਼ ਨਿਕਾਲੇ ਤਾ ਪਹਿਲਾਂ ਹੀ ਬਹੁਤ ਹੋ ਚੁੱਕੇ ਨੇ ...ਹੋਰ ਇਹ ਪੰਜਾਬ ਨਹੀਂ ਝੱਲ ਸਕਦਾ .....ਇਸਦਾ ਵਜੂਦ ਬਚਾਉਣ ਲਈ ਕੁਝ ਕੁ ਨੂੰ ਤਾ ਇਥੇ ਰਹਿਣਾਂ ਹੀ ਪੈਣਾ.......ਪਰ ਰਚਨਾ ਬਾਰੇ ਮੈਂ ਇਹੀ ਕਹਾਂਗਾ k ਬਹੁਤ ਜਬਰਦਸ੍ਤ ਢੰਗ ਨਾਲ ਦੇਸ਼ ਦੇ ਹਾਲਾਤ ਉਜਾਗਰ ਕੀਤੇ ਆ ਤੁਸੀਂ ....ਕੁਝ ਵੀ ਗਲਤ ਨਹੀਂ ਹੈ ......ਬਸ ਦੇਣੀ ਪੱਟੀ ਮੇਸ ...ਵਿਚ ਦੇਣੀ ਦੋ ਵਾਰ ਵਰਤਿਆ ਗਿਆ .....
ਕੁੱਲੀ ਗੁੱਲੀ ਕੁਝ ਨਾ ਦੇਵੇ ਜੁੱਲੀ
ਇਹ ਕਦ ਸਾਡਾ ਦੇਸ ਸਜਣ ਜੀ
ਕੁੱਲੀ, ਗੁੱਲੀ, ਜੁੱਲੀ,ਕੁਝ ਨਾ ਦੇਵੇ
ਇਹ ਕਾਹਦਾ ਸਾਡਾ ਦੇਸ, ਸਜਣ ਜੀ
ਮੇਰੇ ਖਿਆਲ ਚ ਜਿਆਦਾ ਵਧੀਆ ਲਗਦਾ ......ਕੁਝ ਗਲਤ ਹੋਵੇ ਤਾ.... ਮੁਆਫੀ

Yoy may enter 30000 more characters.
19 Apr 2012
bahut vdia g
m jado is poem nu pard rhi c ida lag reha c m koi gana(Song) gaa rhi hova,flow bahut shi hai....te shi topic v....great work...tfs!
20 Apr 2012
I won't say anything about the poem because I think if the poem wasn't upto a standard you would not have posted here. Only one thing jass veere the wazan of kulli gulli line is 16 and also of ih kad sada des is 16. And if we use the word kahda it will affect wazan and the rythem. Charanjit Ji please let us know if I am correct because it will help us to understand how does rythem work.
Thanks .
20 Apr 2012
ਚਰਨਜੀਤ ਜੀ......ਤੁਸੀਂ ਬਹੁਤ ਵਧਿਆ ਤੇ ਮਹਿਨਤ ਨਾਲ ਲਿਖਿਆ ਹੈ......
20 Apr 2012
ਠੀਕ ਆਖਿਆ ਆਪ ਨੇ ਜੱਸ ਜੀ;ਬਸ ਇਕ ਨਜ਼ਰੀਆ ਹੈ ਕਿ ਅਜ ਕਲ ਦੇ ਹਾਲਾਤ ਚ ਹੋ ਸਕਦਾ ਹੈ
ਕੁੱਲੀ, ਗੁੱਲੀ, ਜੁੱਲੀ,ਕੁਝ ਨਾ ਦੇਵੇ
ਇਹ ਕਾਹਦਾ ਸਾਡਾ ਦੇਸ, ਸਜਣ ਜੀ
ਇੰਝ ਜ਼ਿਆਦਾ ਸਹੀ ਰਹੇਗਾ
ਕੁੱਲੀ, ਗੁੱਲੀ, ਜੁੱਲੀ, ਨਾ ਦਏ
ਕਾਹਦਾ ਸਾਡਾ ਦੇਸ, ਸਜਣ ਜੀ
ਆਪ ਨੇ ਵੀ ਸਹੀ ਆਖਿਆ, ਅਰਿੰਦਰ ਜੀ;ਕਈ ਵਾਰ ਅਲਗ-ਅਲਗ ਰੂਪ ਕਿਸੀ ਸਤਰ ਦੇ ਠੀਕ ਲਗਦੇ ਨੇ,ਤੇ ਮੈਂ ਉਹ ਸਭ ਟਾਈਪ ਕਰ ਲੈਨਾ ਹਾਂ,ਬਾਅਦ ਵਿਚ ਦੇਖਣ ਲਈ ਕਿ ਕਿਸ ਤਰਾਂ ਜ਼ਿਆਦਾ ਸਹੀ ਮਾਲੂਮ ਹੁੰਦੀ ਹੈ;ਇੱਥੇ ਪੋਸਟ ਕਰਨ ਲੱਗਿਆਂ ਕਈ ਦਫਾ ਕਟ-ਵਢ ਚ ਗਲਤੀ ਲਗ ਜਾਂਦੀ ਹੈ;ਮੈਨੂੰ ਰੋਟੀ,ਕਪੜਾ ਵਾਲਾ ਬੇਹਤਰ ਲੱਗਿਆ ਪਰ ਲਾਸਟ ਵਿਚ ਦੂਜੀ ਹਾਲਤ ਰਹ ਗਈ;ਪਹਿਲਾਂ " ਕੁੱਲੀ, ਜੁੱਲੀ ਕੁਝ ਨਾ ਦੇਵੇ” ਲਿਖਿਆ ਸੀ,ਤੇ ਗੁੱਲੀ ਫਿਟ ਨਹੀਂ ਹੋ ਰਿਹਾ ਸੀਂ
ਪੱਟੀ ਦੇਣੀ ਮੇਸ ਚ ਵੀ ਦੇਖ ਰਿਹਾ ਸਾਂ ਕਿ ਦੇਣੀ ਪਹਲਾਂ ਠੀਕ ਹੈ ਯਾ ਪੱਟੀ
ਮਾਤਰਾਵਾਂ ਦਾ ਆਪ ਨੇ ਠੀਕ ਅੰਦਾਜ਼ਾ ਲਗਾਇਆ ਹੈ