|
 |
 |
 |
|
|
Home > Communities > Punjabi Poetry > Forum > messages |
|
|
|
|
|
ਵਾਅਦੇ ਬਨਾਮ ਮਜਬੂਰੀਆਂ |
ਤੇਰਾ ਅੱਜ ਬਹੁਤ ਚਿਰਾਂ ਬਾਅਦ ਮੈਨੂੰ ਮਿਲਣ ਆਉਣਾ ਇੰਝ ਸੀ ਜਿਵੇਂ ਜਾਂਦੀ ਵਾਰ ਦਾ ਸਲਾਮ ਕੋਈ ਇੱਕ ਵਾਰ ਫੇਰ ਕਰਨ ਆਵੇ ਜਿਵੇਂ ਤਲੀਆਂ ਚੋਂ ਕਿਰਦੀ ਰੇਤ ਘੜੀ-ਦੋ-ਘੜੀ ਖਲੋ ਜਾਵੇ ਜਿਵੇਂ ਮੇਰੇ ਸਵਾਲਾਂ ਦੇ ਅੰਬਾਰ ਨੂੰ ਕੋਈ ਅਣਕਿਹਾ ਜਵਾਬ ਮਿਲ ਜਾਵੇ ਜਿਵੇਂ ਨੈਣਾਂ ਚੋਂ ਡਿੱਗਦਾ ਕੋਈ ਹੰਝੂ ਹੋਠਾਂ ਕੋਲ ਆ ਕੇ ਰੁਕ ਜਾਵੇ ਜਿਵੇਂ ਤੇਰਾ ਛੁੱਟਦਾ ਹੋਇਆ ਸਾਥ ਇੱਕ ਵਾਰ ਫੇਰ ਥਿਆ ਜਾਵੇ ਜਿਵੇਂ ਆਸਾਂ ਦੀ ਰਾਖ ਚੋਂ ਕੋਈ ਸੁਪਨਾ ਮੁੜ ਉੱਗ ਖਲੋਵੇ ਜਿਵੇਂ ਮਜਬੂਰੀਆਂ ਨੂੰ ਮਾਤ ਦੇ ਕੇ ਹਰ ਵਾਅਦਾ ਪੂਰਣ ਹੋ ਜਾਵੇ!!
ਕੁਕਨੂਸ ੨੩-੧੦-੨੦੧੨
|
|
23 Oct 2012
|
|
|
|
ਆਸਾਂ ਦੀ ਰਾਖ 'ਚੋਂ ਸੁਫਨਾ ਉੱਗਣਾ ।। ਅਤੇ ਮਜਬੂਰੀਆਂ ਨੂੰ ਮਾਤ ਪਾ ਕੇ ਵਾਅਦਿਆਂ ਦਾ ਪੂਰਾ ਹੋਣਾ ....
ਕਮਾਲ ਦੀ ਕਿਆਸਕਾਰੀ ।☬।
ਜਿਉਂਦੇ ਰਹੋ
ਰੱਬ ਰਾਖਾ ।
|
|
23 Oct 2012
|
|
|
|
|
Wah Kuknus....as usual very nice....thanks 4 keep sharing here as well as u do on fb...keep it up
|
|
23 Oct 2012
|
|
|
|
|
|
ਕਾਫੀ ਦਿਨਾ ਬਾਅਦ ਇਥੇ ਤਸੀ ਆਪਣੀ ਪੋਸਟ ਸੇਯਰ ਕੀਤੀ ਆ... ਹੇਮ੍ਸ਼ਾ ਵਾਂਗ ਬਹੁਤ ਸੋਹਣੀ ਜੀ
|
|
23 Oct 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|