|
 |
 |
 |
|
|
Home > Communities > Punjabi Poetry > Forum > messages |
|
|
|
|
|
ਵਾਰਿਸ |
ਤੇਰਾ ਜਨਮ ਦਿਨ ਆ ਰਿਹੈ... ਫੁੱਲਾਂ ਵਾਲੇ ਹਾਰ ਤਿਆਰ ਹੋ ਰਹੇ ਨੇ... ਤੇਰੀਆਂ ਫੋਟੋਆਂ ਲੱਗਣਗੀਆਂ... ਤੇਰੇ ਨਾਂ ਤੇ ਗੀਤ, ਕਵਿਤਾਵਾਂ ਲਿਖੇ ਜਾਣਗੇ... ਤੇਰਾ ਮੋਹ ਫਿਰ ਜਾਗੇਗਾ...ਕੁਝ ਦਿਨਾ ਲਈ... ਪਰ ਸਚ੍ਚ ਪੁੱਛੇੰ ਤਾਂ ਤੂੰ ਸਾਡਾ ਕੁਝ ਨਹੀਂ ਲੱਗਦਾ.... ਅਸੀਂ ਤੈਨੂੰ ਵੀ ਵਰਤਦੇ ਹਾਂ... ਕਦੇ ਵੋਟਾਂ ਲਈ...ਕਦੇ ਲਾਇਕਸ ਲਈ...ਕਦੇ ਮਸ਼ਹੂਰੀ ਲਈ... ਸਚ੍ਚ ਪੁੱਛੇੰ ਤਾਂ ਅਸੀਂ ਵੀ ਤੇਰੇ ਕੁਝ ਨਹੀਂ ਲੱਗਦੇ... ਅਸੀਂ ਤੇਰੇ ਵਾਰਿਸ ਨਹੀਂ....ਹੋ ਹੀ ਨਹੀਂ ਸਕਦੇ.... ਪਾਲਾ ਬਦਲ ਲਿਆ ਅਸੀਂ.... ਜਾ ਖੜੇ ਹੋਏ ਆਂ ਉਹਨਾਂ ਨਾਲ...ਜਿਹਨਾਂ ਨਾਲ ਤੇਰੀ ਲੜਾਈ ਸੀ... ਸਾਡੇ ਨਾਇਕ ਗੱਡੀਆਂ, ਬੰਦੂਕਾਂ, ਤਾਕਤਾਂ ਵਾਲੇ ਸਰਦਾਰ ਨੇ... ਤਾਕਤ...ਗਿਆਨ ਦੀ ਨਹੀਂ....ਜਬਰ ਦੀ... ਜੀਹਦਾ ਤੂੰ ਵਿਰੋਧ ਕਰਦਾ ਸੀ.... ਸੋਚਦਾਂ... ਜੇ ਤੂੰ ਹੁੰਦਾ ਤਾਂ ਕਿੱਥੇ ਖੜਾ ਹੁੰਦਾ... ਮੁੱਛ ਨੂੰ ਵੱਟ ਦਿੰਦੀ....ਵੱਡੀਆਂ ਗੱਡੀਆਂ ਚ ਸਵਾਰ... ਡੱਬਾ ਚ ਪਸਤੌਲਾਂ ਪਾਈ... ਮਜਲੂਮਾਂ ਨੂੰ ਡਰਾਵੇ ਦਿੰਦੀ... ਕੁੜੀਆਂ ਛੇੜ`ਦੀ ਇਸ ਨੌਜਵਾਨੀ ਚ... ਜਾਂ.... ਕਿਸੇ ਟੈਂਕੀ ਚੜ੍ਹ ਕੇ ਅੱਗ ਲਾ ਲੈਂਦਾ ? ਜਾਂ ਮਾਰ ਦਿੱਤਾ ਜਾਂਦਾ ਬੇਨਾਮੀ ਮੌਤ ਕਿਸੇ ਮੁਕ਼ਾਬਲੇ ਚ...? ਜਾ ਧਰਨਾ ਦਿੰਦਿਆ ਪੈਂਦੀ ਤੇਰੇ ਮੱਥੇ ਤੇ ਡਾਂਗ ? ਜਾਂ ਪੀ ਲੈਂਦਾ ਸਪ੍ਰੇ ਦਾ ਲੀਟਰ...? ਜਾਂ ਕਿਸੇ ਵਿਦੇਸ਼ੀ ਧਰਤੀ ਤੇ ਕਰ ਰਿਹਾ ਹੁੰਦਾ ਦੋ ਰੋਟੀਆਂ ਦਾ ਜੁਗਾੜ ? ਮੁਸ਼ਕਿਲ ਹੈ....ਮੁਸ਼ਕਿਲ ਹੈ ਕਿਹ ਸਕਣਾ... ਪਰ ਇੱਕ ਗੱਲ ਪੱਕੀ ਹੈ.... ਅਸੀਂ ਭੁੱਲ ਗਏ ਹਾਂ ਤੇਰੀਆਂ ਪੜ੍ਹੀਆਂ ਕਿਤਾਬਾਂ ... ਬੱਸ ਯਾਦ ਰੱਖ ਲਿਆ ਏ ਤੇਰਾ ਪਸਤੌਲ.... ਪਸਤੌਲ....ਲਲਕਾਰੇ ਮਾਰਨ ਨੂੰ, ਕੁੜੀਆਂ ਚੱਕਣ ਨੂੰ... ਲੀਡਰਾਂ ਦੇ ਕੁੱਤੇ ਬਣ ਡਰਾਵੇ ਦੇਣ ਨੂੰ... ਹਾਂ... ਤੂੰ ਸਾਡਾ ਕੁਝ ਨਹੀਂ ਲੱਗਦਾ... ਤੇ ਅਸੀਂ ਤੇਰੇ ਕੁਝ ਨਹੀਂ ਲੱਗਦੇ....
ਅਮਨ
|
|
26 Sep 2014
|
|
|
|
ਬਿੱਟੂ ਬਾਈ ਜੀ, ਬਹੁਤ ਸੋਹਣੀ ਲਿਖਤ ਸਾਂਝੀ ਕੀਤੀ ਹੈ ਆਪਨੇ, ਇਹ ਤਾਂ ਠੀਕ ਐ |
ਪਰ ਜਿਹੜੇ ਲੋਕਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੀਆਂ ਕੁਰਬਾਨੀਆਂ ਅੱਖੀੰ ਵੇਖ ਕੇ ਵੀ, ਸਰਬੰਸ ਦਾਨੀ ਗੁਰੂ ਸਾਹਿਬ ਦੇ ਸਾਹਮਣੇ ਈ, ਬੇਦਾਵਾ ਲਿਖ ਕੇ ਦੇਣ ਦਾ ਫੁਰਨਾ ਆ ਸਕਦੈ, ਉਨ੍ਹਾਂ ਦੀਆਂ ਭਵਿੱਖ 'ਚ ਆਉਣ ਵਾਲੀਆਂ ਨਸਲਾਂ ਲਈ ਭਗਤ ਸਿੰਘ ਵਰਗੇ ਸੂਰਮਿਆਂ ਦੇ ਜਾਣ ਦੇ ਦੂਰ ਬਾਅਦ ਉਨ੍ਹਾਂ ਨੂੰ ਭੁੱਲਣਾ ਜਾਂ ਉਨ੍ਹਾਂ ਨਾਲੋਂ ਸੰਬੰਧ ਤੋੜਨਾ ਕੀਹ ਔਖਾ ਏ ਜੀ ? ਵਤੀਰਾ ਤੇ ਹੁਣ ਵੀ ਕੁਝ ਇਸਤਰਾਂ ਦਾ ਈ ਹੈ ਜੀ |
ਝੰਜੋੜਨ ਲਈ ਸ਼ੁਕਰੀਆ ਵੀਰ ਜੀ |
ਬਿੱਟੂ ਬਾਈ ਜੀ, ਬਹੁਤ ਸੋਹਣੀ ਲਿਖਤ ਸਾਂਝੀ ਕੀਤੀ ਹੈ ਆਪਨੇ, ਇਹ ਤਾਂ ਠੀਕ ਐ |
ਪਰ ਜਿਹੜੇ ਲੋਕਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੀਆਂ ਕੁਰਬਾਨੀਆਂ ਅੱਖੀਂ ਵੇਖ ਕੇ ਵੀ, ਸਰਬੰਸ ਦਾਨੀ ਗੁਰੂ ਸਾਹਿਬ ਦੇ ਸਾਹਮਣੇ ਈ, ਬੇਦਾਵਾ ਲਿਖ ਕੇ ਦੇਣ ਦਾ ਫੁਰਨਾ ਆ ਸਕਦੈ, ਉਨ੍ਹਾਂ ਦੀਆਂ ਭਵਿੱਖ 'ਚ ਆਉਣ ਵਾਲੀਆਂ ਨਸਲਾਂ ਲਈ ਭਗਤ ਸਿੰਘ ਵਰਗੇ ਸੂਰਮਿਆਂ ਦੇ ਜਾਣ ਦੇ ਦੂਰ ਬਾਅਦ ਉਨ੍ਹਾਂ ਨੂੰ ਭੁੱਲਣਾ ਜਾਂ ਉਨ੍ਹਾਂ ਨਾਲੋਂ ਸੰਬੰਧ ਤੋੜਨਾ ਕੀਹ ਔਖਾ ਏ ? ਵਤੀਰਾ ਤੇ ਹੁਣ ਵੀ ਕੁਝ ਇਸਤਰਾਂ ਦਾ ਈ ਹੈ ਜੀ |
ਝੰਜੋੜਨ ਲਈ ਸ਼ੁਕਰੀਆ ਵੀਰ ਜੀ |
|
|
27 Sep 2014
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|