ਮੈਂ ਚਾਹੁੰਨਾਂ...ਮੇਰੇ ਕੋਲ ਅੱਗ ਦੇ ਵਸਤਰ ਹੋਣਜਿਹੜੇ ਮੈਂ ਆਪਣੀ ਕਵਿਤਾ ਨੂੰ ਭੇਂਟ ਕਰ ਸਕਾਂਇਹ ਤੋਹਫ਼ਾ...ਆਪਣੀ ਕਲਮ ਨੂੰ ਮੈਂਕਵਿਤਾਵਾਂ ਲਿਖਣ ਤੋਂ ਪਹਿਲਾਂ ਦੇਣਾ ਚਾਹਵਾਂਗਾਮੈਂ ਕਵੀ ਨਹੀਂਪਰ ਕਵਿਤਾ ਲਿਖਣੀ ਚਾਹੁੰਨਾ ਹਾਂਤੇ ਚਾਹੁੰਦਾ ਹਾਂ ਕਿ ਅੱਗ ਦੇ ਵਸਤਰ ਮੇਰੀ ਕਵਿਤਾ ਚੋਂਬੇਲੋੜੇ ਸ਼ਬਦਾਂ, ਸਤਰਾਂ ਤੇ ਪੈਰ੍ਹਿਆਂ ਨੂੰਮੇਰੇ ਅੰਦਰ ਪਲ ਰਹੇ ਕਵੀ ਹੋਣ ਦੇ ਹੰਕਾਰ ਸਮੇਤ ਸਾੜ ਦੇਵੇ ਤੇ ਉਨ੍ਹਾਂ ਦੀ ਜਗ੍ਹਾ ਚੰਦਨ ਜਿਹੀ ਖੁਸ਼ਬੋ ਭਰ ਦੇਵੇਤੇ ਮੇਰੀ ਹਰ ਕਵਿਤਾ ਮਹਿਕਦੀ ਰਹੇਕੀ ਤੁਸੀ ਕਵਿਤਾ ਲਿਖਣ ਵਾਲੇਇੰਜ ਨਹੀਂ ਚਾਹੁੰਦੇਜੇ ਚਾਹੁੰਦੇ ਹੋ ਤਾਂਮੈਨੂੰ ਅੱਗ ਦੇ ਵਸਤਰਾਂ ਦਾ ਪਤਾ ਦੱਸਣਾਤਾਂ ਜੋ ਅਸੀਂ ਆਉਣ ਵਾਲੇ ਖ਼ਤਰਨਾਕ ਸਮਿਆਂ ਲਈਥੋੜਾ ਚੰਦਨ ਇਕੱਠਾ ਕਰ ਸਕੀਏ ।
ਤੇਜਿੰਦਰ ਬਾਵਾ
ਬਹੁਤਖੂਬ......tfs......