ਤਖਤ ਨੂੰ ਰਾਸ ਨਾ ਆਵਣ ਕਲਮਾਂ,
ਚੀ੍ਰ ਕਲੇਜੇ ਸੱਚ ਪਾਵਣ ਕਲਮਾਂ,
ਜੋ ਹੱਕ ਦੇ ਸੋਹਲੇ ਗਾਵਣ ਕਲਮਾਂ,
ਤਕਦੀਰ ਦਾ ਉਹ ਸਿੰਗਾਰ ਕਰਨ ਲਈ,
ਇਨਸਾਨ ਖੜੇ ਜੋ ਤਿਆਰ ਮਰਨ ਲਈ।
ਬਹੁਤ ਸੁੰਦਰ ਸ਼ਬਦ ਉਚਾਰਨ ,
ਰਚਨਾਵਾਂ ਰਾਹੀਂ ਹੋਸ਼ ਉਭਾਰਨ,
ਖੁਦ ਦਾਰ ਜਿਹੇ ਸੋਚ ਵਿਚਾਰਨ ,
ਭੈਅ ਨਹੀਂ ਕੋਈ ਪਰ ਭਾਉ ਕਰਨ ਲਈ।.....
ਲਫ਼ਜ਼ਾਂ ਦੇ ਵਿੱਚ ਦਰਦ ਜਿਹਾ ਹੈ,
ਸਮਾਜ ਦਾ ਚਿਹਰਾ ਜਰਦ ਜਿਹਾ ਹੈ,
ਸਿਰ ਤੇ ਕਿੰਨਾਂ ਕਰਜ਼ ਜਿਹਾ ਹੈ,
ਹਿੰਮਤ ਕੀਤੀ ਹੈ ਵਿਚਾਰ ਕਰਨ ਲਈ।......
ਨਬਜ਼ ਟਟੋਲੇ ਦਰਦ ਪਹਿਚਾਣੇ,
ਗੀਤ ਮਾਨਵ ਦੇ ਇਸ ਹੀ ਗਾਣੇ ,
ਵਿਗੜ ਗਏ ਸੱਭ ਤਾਣੇ ਬਾਣੇ,
ਸ਼ਰਮ ਅੱਖੀਆਂ ਦਾ ਇਜ਼ਹਾਰ ਕਰਨ ਲਈ।.....
ਵਤਨ ਦੇ ਵਾਰਸ ਜਾਗ ਪੈਣਗੇ,
ਕਲਮਾਂ ਵਾਲੇ ਹਿਸਾਬ ਲੈਣਗੇ,
ਹਿਸਾਬ ਤਾਂ ਸੱਭ ਨੂੰ ਦੇਣੇ ਪੈਣਗੇ,
ਵਕਤ ਆ ਗਿਆ ਇਤਬਾਰ ਕਰਨ ਲਈ।..........
|