|
 |
 |
 |
|
|
Home > Communities > Punjabi Poetry > Forum > messages |
|
|
|
|
|
ਵੇ ਮੈਂ ਨਚਾਂ |
ਵੇ ਮੈਂ ਨਚਾਂ
ਵੇ ਮੈਂ ਨਚਾਂ ਤੇਰੇ ਸਾਹਾਂ ਦੀ ਤਾਲ ਤੇ ਦੁਨੀਆਂ ਸ਼ੁਦੈਣ ਨਾ ਆਖੇ ਤੇ ਹੋਰ ਕੀ ਆਖੇ..... ਪੈਰਾਂ ਦੇ ਝਾਂਝਰ ਇਸ਼ਕ ਦੀ ਮੈਂ ਗਲੀ-ਗਲੀ ਛਣਕਾਵਾਂ ਨੈਣੀਂ ਹੰਝੂ ਮੋਤੀਆਂ ਵਰਗੇ ਇਹ ਦਰਦ ਵੀ ਅੱਜ ਮੈਨੂੰ ਖੁਸ਼ੀਆਂ ਵਰਗਾ ਜਾਪੇ..... ਧੁਰ ਅੰਬਰਾਂ ਤੋਂ ਹੈ ਆਈ ਇੱਕ ਕਿਰਣ ਮਤਾਬੀ ਦੀਨ-ਦੁਨੀਆਂ ਮੈਂ ਕੀ ਜਾਣਾਂ ਮੇਰੀ ਤੇਰੇ ਹਥ ਵੇ ਚਾਬੀ ਮੈਂ ਹਾਂ ਹੁਣ ਤੂੰ ਹੋਈ ਮੁੱਕ ਗਏ ਸਭ ਸਿਆਪੇ....... ਕਦੀ ਹਾਂ ਜਗਦੀ ਤੇ ਕਦੀ ਹਾਂ ਬੁਝਦੀ ਮੈਂ ਹਾਂ ਇੱਕ ਸੁਰਮਈ ਰਾਤ ਤੇਰੇ ਬਾਝੋਂ ਮੇਰੀ ਵੇ ਅੜਿਆ ਨਾ ਹੋਰ ਕੋਈ ਪ੍ਰਭਾਤ ਧਰਤੀ ਦੀ ਤਪਸ਼ ਵੀ ਮੈਨੂੰ ਅੱਜ ਤੇਰਾ ਕਲਾਵਾ ਜਾਪੇ ..... ਵੇ ਮੈਂ ਨਚਾਂ ਤੇਰੇ ਸਾਹਾਂ ਦੀ ਤਾਲ ਤੇ ਦੁਨੀਆਂ ਸ਼ੁਦੈਣ ਨਾ ਆਖੇ ਤੇ ਹੋਰ ਕੀ ਆਖੇ......
ਕੁਕਨੂਸ ੮-੭-੨੦੧੨
|
|
08 Jul 2012
|
|
|
|
Simple and Wonderful!
Good job. :-)
|
|
08 Jul 2012
|
|
|
|
|
Wah KUKNUS...it's simply beautiful....thnx 4 sharing..!!
|
|
08 Jul 2012
|
|
|
|
|
|
bahut sohna likhea hai g...great job...:)..!
|
|
08 Jul 2012
|
|
|
|
|
bahut hi khoobsurat rachna hai ji...!!!
|
|
08 Jul 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|