|
 |
 |
 |
|
|
Home > Communities > Punjabi Poetry > Forum > messages |
|
|
|
|
|
ਵਹਿ ਤੁਰੇ |
ਥੋੜੀ ਜਹੀ ਜਗ੍ਹਾ ਆਪਣੇ ਦਿਲ ਵਿੱਚ ਬਣਾ ਕੇ ਤਾਂ ਵੇਖੋ। ਤਸਵੀਰ ਮੁਕੱਦਸ ਖੁਦਾ ਤੁਸੀਂ ਹਿਰਦੇ ਵਸਾ ਕੇ ਤਾਂ ਵੇਖੋ। ਵਹਿਣ ਨਾਲ ਜੋ ਵਹਿ ਤੁਰੇ,ਤਾਂ ਕਿਨਾਰੇ ਸਹਾਈ ਹੋ ਗਏ, ਮੰਜ਼ਿਲ ਉਹਨਾਂ ਦੇ ਪਾਸ ਹੈ ਕਿਸੇ ਨੂੰ ਆਪਨਾ ਕੇ ਤਾਂ ਵੇਖੋ। ਨਦੀ ਦੀ ਤਰ੍ਹਾਂ ਵਿੱਚ ਪਾਣੀਆਂ, ਮਿੱਟੀ ਮਿਲਾ ਲਵੇ ਆਪੇ, ਰਿਜ਼ਕ ਦੇਵੇ ਪਹੁਚਾ ਪੱਥਰਾਂ ਵਿੱਚ, ਅਜ਼ਮਾ ਕੇ ਤਾਂ ਵੇਖੋ। ਜਾਗਦੇ ਨੇ ਜਿਹੜੇ ਸੁਣਦੇ ਅਵਾਜ਼ ਅੰਤਰ ਆਤਮਾਂ ਆਪੇ, ਆਰਤੀ ਸ਼ਬਦ ਕਰੇ ਦਿਨ ਰਾਤੀਂ,ਲਿਵ ਲਗਾ ਕੇ ਤਾਂ ਵੇਖੋ। ਯਾਰ ਦੀ ਗਲੀ ਦਾ ਚਿਕੜ੍ਹ ਜੋ ਅੰਮਿ੍ਤ ਦਰਸ ਕਰਾਵੇ, ਮਿਲਨ ਦੀ ਖਾਤਰ ਚਾਹਤ ਵਿੱਚ,ਪੈਰ ਉਠਾ ਕੇ ਤਾਂ ਵੇਖੋ। ਕਰਮ ਦੀ ਗਤਿ ਮਿਤ ਕਿਨ ਹੈ ਜਾਣੀ ਸੋਈ ਜਾਣੇ ਆਪੇ, ਸੁਰਤ ਲਗੀ ਮਨ ਮੰਦਰ ਬਣਿਆ ਜੋਤ ਜਗਾ ਕੇ ਤਾਂ ਵੇਖੋ।
|
|
28 Apr 2013
|
|
|
|
ਬਹੁਤ ਬਹੁਤ ਧੰਨਵਾਦ ਪਾਠਕਾਂ ਅਤੇ ਸਹਿਤਕਾਂਰਾਂ ਦਾ
|
|
04 May 2013
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|