ਵੇਖ ਕੈਸੀ ਸੁੰਨ ਸਾਰੇ, ਛਾ ਗਈ ਹੈ ਦੋਸਤਾ
ਜਾਪਦਾ ਹੈ ਸੋਚ ਵੀ ਪਥਰਾ ਗਈ ਹੈ ਦੋਸਤਾ।
ਫੰਧਿਆਂ ਦੇ ਤੰਦ ਸਾਰੇ, ਹੋਰ ਸੰਘਣੇ ਹੋ ਗਏ
ਨਸ ਤਿਰੇ ਮਕਤੂਲ ਦੀ ਨਰਮਾ ਗਈ ਹੈ ਦੋਸਤਾ।
ਰਾਜ ਹਰ ਪਾਸੇ ਹੀ ਦਿਸਦੈ, ਵਹਿਮ ਤੇ ਅਗਯਾਨ ਦਾ
ਅਕਲ ਤੇ ਲਗਦਾ ਜਿਵੇਂ ਸ਼ਰਮਾ ਗਈ ਹੈ ਦੋਸਤਾ।
ਨਾ ਇਹੋ ਘਰਬਾਰ ਅਪਣਾ, ਨਾ ਇਹੋ ਹੈ ਦੇਸ਼ ਹੀ
ਰੱਬ ਜਾਣੇ ਚੀਜ਼ ਕੀ ਭਰਮਾ ਗਈ ਹੈ ਦੋਸਤਾ।
ਮਿਹਰਬਾਨੀ ਯਾਦ ਤੇਰੀ, ਮੈਂ ਭੁਲਾਵਾਂ ਮੂਲ ਨਾ
ਮੌਜ ਕਿਸ਼ਤੀ ਨੂੰ ਕਿਨਾਰੇ, ਲਾ ਗਈ ਹੈ ਦੋਸਤਾ।
ਸ਼ਮਸ਼ੇਰ ਸਿੰਘ ਸੰਧੂ
Wah jee wah...bahut vadhia ae...thanks for sharing
ਬਹੁਤ ਹੀ ਖੂਬ !!!!!!!!
wah sir g... so nice g... tfs
ਬਹੁਤ ਹੀ ਖੂਬਸੂਰਤ ਅੰਦਾਜ਼ ਹੈ ਸੰਧੂ ਸਾਹਿਬ ਆਪਦਾ ......ਦਿਲੋ ਜੀ ਆਇਆਂ ਨੂੰ .......