|
 |
 |
 |
|
|
Home > Communities > Punjabi Poetry > Forum > messages |
|
|
|
|
|
ਵੇਖਿਆ ਮੈਂ... |
ਆਪਣੀ ਬੇਰੰਗੀ ਧੁੱਪ ਦੇ,
ਦਿਸੇ ਰੰਗ ਹਜ਼ਾਰ ਮੈਨੂੰ
ਆਪਣੇ ਪਰਛਾਵੇਂ ਤੋਂ ਜਦੋਂ,
ਦੂਰ ਜਾਹ ਵੇਖਿਆ ਮੈਂ ।
ਨੀਰਸਤਾ ਦੇ ਘੁੰਡ ਥੱਲੇ,
ਸੁੱਤੀਆਂ ਸੀ ਚਿਣਗਾਂ
ਰੋਸ਼ਨ ਹੋ ਗੲੀ ਜ਼ਿੰਦਗੀ,
ਜਦ ੲਿਕ ਨੂੰ ਜਗਾ ਵੇਖਿਆ ਮੈਂ ।
ਜੋ ਸੀ ਕਦੇ ਵਾਂਗ ਸੁਨਾਰ,
ਹੁਣ ਹੋਇਆ ਲਗਦੇੈਂ ਲੁਹਾਰ
ੲਿਕ ਕੱਚ ਮੁਹੱਬਤ ਤੇ ਕੱਲ,
ਵਦਾਣ ਚਲਾਉਂਦਾ ਵੇਖਿਆ ਮੈਂ ।
ਸਭ ਕਸ਼ਤੀ ਜਿਹੇ ਦਿਲ
ਓਦੋਂ ਸਾਬਿਤ ਹੋੲੇ ਪੱਥਰ
ਖੁਦ ਨੂੰ ਮੈਂ ਜਦੋਂ ੲਿਕਦਿਨ
ਨੀਰਾਂ 'ਚ ਡੋਬ ਵੇਖਿਆ ਮੈਂ ।
ਬਿਰਖਾਂ ਦੇ ਦਰਦ ਮੈਨੂੰ
ਆਪਣੇ ਦਰਦਾਂ ਤੋਂ ਵੱਧ ਲੱਗੇ
ਕੱਲ ਜਦੋਂ ਪੱਤਾ ਪੱਤਾ
ਟਾਹਣੀਓਂ ਝੜਦਾ ਵੇਖਿਆ ਮੈਂ ॥
-: ਸੰਦੀਪ 'ਸੋਝੀ'
|
|
09 Dec 2014
|
|
|
|
|
ਵਾਹ ! ਅਤਿ ਸੁੰਦਰ ਅਤੇ ਪਿਆਰੀ ਜਿਹੀ ਕਿਰਤ |
ਸੰਦੀਪ ਬਾਈ ਜੀ, ਸੰਵੇਦਨਸ਼ੀਲਤਾ ਦੇ ਚਰਮ ਤੇ ਹਨ ਇਹ ਸੁੰਦਰ ਸਤਰਾਂ -
ਬਿਰਖਾਂ ਦੇ ਦਰਦ ਮੈਨੂੰ
ਆਪਣੇ ਦਰਦਾਂ ਤੋਂ ਵੱਧ ਲੱਗੇ
ਕੱਲ ਜਦੋਂ ਪੱਤਾ ਪੱਤਾ
ਟਾਹਣੀਓਂ ਝੜਦਾ ਵੇਖਿਆ ਮੈਂ ॥
ਸਾਂਝੀ ਕਰਨ ਲਈ ਵਿਸ਼ੇਸ਼ ਧੰਨਵਾਦ ਜੀਓ |
ਵਾਹ ! ਅਤਿ ਸੁੰਦਰ ਅਤੇ ਪਿਆਰੀ ਜਿਹੀ ਕਿਰਤ |
ਸੰਦੀਪ ਬਾਈ ਜੀ, ਇਨਸਾਨੀ ਸੰਵੇਦਨਸ਼ੀਲਤਾ ਦੇ ਚਰਮ ਤੇ ਹਨ ਇਹ ਸੁੰਦਰ ਸਤਰਾਂ -
ਬਿਰਖਾਂ ਦੇ ਦਰਦ ਮੈਨੂੰ
ਆਪਣੇ ਦਰਦਾਂ ਤੋਂ ਵੱਧ ਲੱਗੇ
ਕੱਲ ਜਦੋਂ ਪੱਤਾ ਪੱਤਾ
ਟਾਹਣੀਓਂ ਝੜਦਾ ਵੇਖਿਆ ਮੈਂ ॥
ਸਾਂਝੀ ਕਰਨ ਲਈ ਵਿਸ਼ੇਸ਼ ਧੰਨਵਾਦ ਜੀਓ |
ਰੱਬ ਰਾਖਾ |
|
|
11 Dec 2014
|
|
|
|
|
|
|
|
sandeep g bahut sohni rachna pesh kiti hai .....eho g sojhi wali soch tuhade to hi expect kiti ja skdi hai .....kamaal da likhya hai
ਬਿਰਖਾਂ ਦੇ ਦਰਦ ਮੈਨੂੰ
ਆਪਣੇ ਦਰਦਾਂ ਤੋਂ ਵੱਧ ਲੱਗੇ
ਕੱਲ ਜਦੋਂ ਪੱਤਾ ਪੱਤਾ
ਟਾਹਣੀਓਂ ਝੜਦਾ ਵੇਖਿਆ ਮੈਂ
ਬਿਰਖਾਂ ਦੇ ਦਰਦ ਮੈਨੂੰ
ਆਪਣੇ ਦਰਦਾਂ ਤੋਂ ਵੱਧ ਲੱਗੇ
ਕੱਲ ਜਦੋਂ ਪੱਤਾ ਪੱਤਾ
ਟਾਹਣੀਓਂ ਝੜਦਾ ਵੇਖਿਆ ਮੈਂ
super like for these words.....
keep on sharing from the treasure of your precious poetry .....
stay blessed
|
|
14 Dec 2014
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|