|
 |
 |
 |
|
|
Home > Communities > Punjabi Poetry > Forum > messages |
|
|
|
|
|
ਵਿਚਾਰ |
(1)
ਸੋਚਦਾਂ… ਛਲ ਕਰਾਂ ਦੇ ਕੇ ਧੋਖਾ ਵਿਧਾਤਾ ਨੂੰ ਚੋਰੀ ਚੋਰੀ ਦੱਸ ਆਵਾਂ ਅਭਿਮਨਯੂੰ ਨੂੰ ਚੱਕਰਵਿਯੂ ਦਾ ਅੰਤਿਮ ਭੇਦ…
ਉੱਤਰਾ ਨੂੰ ਵੀ ਸਮਝਾ ਆਵਾਂ ਸੌਂਦੇ ਨਹੀਂ ਜਦੋਂ ਰਚੀਆਂ ਜਾ ਰਹੀਆਂ ਹੋਣ ਸਾਜ਼ਿਸ਼ਾਂ ਮਹਾਂਯੁੱਧ ਨੂੰ ਧੋਖੇ ਨਾਲ ਜਿੱਤਣ ਦੀਆਂ…
(2)
ਹੋ ਗਿਐ ਉਵੇਂ ਹੀ ਜੋ ਚਾਹੁੰਦਾ ਸੀ ਮੈਂ ਸ਼ਾਂਤਨੂੰ ਤੇ ਹੋਰ ਪੂਰਵਜ ਆਏ ਮੇਰੇ ਵਤਸ ਕਰਨ ਤੇ ਅਭਿਮਨਯੂੰ ਹੋਰ ਅਪਸਰਾਵਾਂ ਨਾਲ ਉਰਵਸ਼ੀ ਵੀ ਸਮੁੰਦਰ ਸਾਰੇ, ਨਦੀਆਂ ਸਮੇਤ ਸੁਨਹਿਰੀ ਅਰਲਾਂ ਵਾਲਾ ਰੱਥ ਭੇਜਿਆ ਕਾਲ ਮੈਨੂੰ ਲੈ ਜਾਣ ਲਈ ਜੋਤ ਰਹੇ ਜਿਸ ਨੂੰ ਹਜ਼ਾਰਾਂ ਸਫ਼ੇਦ ਹੰਸ ਮੈਂ ਕਿਹਾ ਜ਼ਰਾ ਰੁਕਣਾ… ਹੁਣੇ ਆਇਆ ਮੈਨੂੰ ਯਾਦ ਆ ਗਿਐ…! ਮੈਂ ਹਾਂ ਕੌਣ…?
(3)
ਮਹਾਭਾਰਤ ਦੇ ਸ਼ਾਂਤੀਪਰਵ ‘ਚ ਯਮਰਾਜ ਦੇ ਪ੍ਰਸ਼ਨ ਦਾ ਉੱਤਰ ਦਿੰਦਿਆਂ ਯੁਧਿਸ਼ਟਰ ਕਿਹਾ, ”ਵੱਡੀ ਹੈਰਾਨੀ ਦੀ ਗੱਲ ਸੰਸਾਰ ‘ਚ ਇਹ ਬੰਦਾ ਰੋਜ਼ ਦੇਖਦਾ ਬੰਦੇ ਦੀ ਮੌਤ ਫਿਰ ਵੀ ਇਉਂ ਜਿਉਂਦਾ ਜਿਵੇਂ ਕਦੀ ਆਪ ਮਰਨਾ ਹੀ ਨਾ ਹੋਵੇ…”
ਮਨਮੋਹਨ
|
|
04 Mar 2013
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|