|
 |
 |
 |
|
|
Home > Communities > Punjabi Poetry > Forum > messages |
|
|
|
|
|
ਤੇਰੇ ਮੇਰੇ ਵਿਚਾਰ |
ਉਂਝ ਵੀ ਤੇਰੇ ਮੇਰੇ ਵਿਚਾਰਾਂ ਦੇ ਸੰਭੋਗ 'ਚੋਂ ਬਹਿਸ ਹੀ ਜੰਮਣੀ ਸੀ ਇਸ ਲਈ ਹੁਣ ਮੈਨੂੰ ਅਫਸੋਸ ਨਹੀਂ ਕਿ ਮੇਰੇ ਵਿਚਾਰਾਂ ਦੀ ਕੁੱਖ ਬਾਂਝ ਹੈ ਚੱਲ ਛੱਡ ਹੁਣ ਆਪਾਂ ਤੇਰੇ ਵਿਚਾਰਾਂ ਵਰਗੀ ਸੋਹਣੀ ਜਹੀ ਕੋਈ ਨਜ਼ਮ ਗੋਦ ਲੈ ਲੈਂਦੇ ਹਾਂ ।
/ ਮੀਤ
|
|
28 Sep 2014
|
|
|
|
ਨਿੱਕੀ ਜਿਹੀ ਫੁਲਝੜੀ ਨਿਆਂਈਂ, ਪਲ ਦੋ ਪਲ ਲਈ, ਢੇਰ ਸਾਰੀ ਰੋਸ਼ਨੀ ਦੇ ਗਈ ਇਹ ਨਿੱਕੀ ਜਿਹੀ ਸੁੰਦਰ ਰਚਨਾ - ਸੱਚ ਵੀ ਹੈ, ਜਿਉਂਦਿਆਂ ਹੋਇਆਂ ਗ੍ਰਿਹਸਤ ਆਸ਼ਰਮ ਜਿਹੀ ਵਿਵਸਥਾ ਵਿਚ ਦੂਜੇ ਨਾਲ ਸਹਿਮਤ ਹੋ ਕੇ ਚੱਲਣ ਵਿਚ ਹੀ ਸਵਰਗ ਹੈ |
ਬਿੱਟੂ ਬਾਈ ਜੀ, ਹਮੇਸ਼ਾ ਦੀ ਤਰਾਂ ਬਹੁਤ ਸੁੰਦਰ ਚੋਣ |
ਜਿਉਂਦੇ ਵੱਸਦੇ ਰਹੋ ਜੀ |
|
|
29 Sep 2014
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|