|
ਵਿਦਾਈ (vidayi) |
-
- ਜਦ ਮੈਂ ਓਹ ਗਲੀਆਂ ਛੱਡ ਰਿਹਾ ਸੀ, ਮੰਜਿਲ ਵਲ ਨੂੰ ਵਧ ਰਿਹਾ ਸੀ ,ਜੋ ਪਿਛੇ ਰਹ ਗਏ ਯਾਰ ਬੇਲੀ , ਯਾਦਾਂ ਦਿਲ ਚੋ ਕਢ ਰਿਹਾ ਸੀ ,ਜਦ ਓਹ ਗਲੀਆਂ ਛੱਡ ਰਿਹਾ ਸੀ
- ਢੇਰਾਂ ਪਿਆਰ ਵਰਸਾਇਆ ਸਬ ਨੇ , ਜਦੋਂ ਮੈਂ ਤੁਰਨ ਲੱਗਿਆ ਲਖਾਂ ਸੁਨੇਹੇ ਘੱਲੇ ਓਹਨਾਂ, ਕੋਈ ਸਫ਼ਰ ਦੀ ਸੁਖ ਮੰਗਦਾ ਸੀ, ਕੋਈ ਮੁਬਾਰਕਾਂ ਦੇ ਰਿਹਾ ,ਹਰ ਓਹ ਦੋਸਤ ਵੀ ਮਿਲਣ ਆਇਆ , ਜੇਹੜਾ ਹੁਣ ਤੱਕ ਅੱਡ ਰਿਹਾ ਸੀ , ਜਦ ਓਹ ਗਲੀਆਂ ਛੱਡ ਰਿਹਾ ਸੀ
- ਗੱਲਾਂ ਬੀਤੇ ਵੇਲੇ ਦੀਆਂ , ਮੁੜ ਤਾਜ਼ਾ ਹੋ ਰਹੀਆਂ , ਸੁੱਤੇ ਪੁਰਾਣੇ ਲਮਹੇ ਵੀ , ਹੁਣ ਜੇਹਨ ਚ ਆਉਣ ਲੱਗੇ , ਤੇ ਓਹ ਔਖਾ ਪਲ ਜੁਦਾਈ ਵਾਲਾ , ਜੇਹੜਾ ਮੈਨੂੰ ਵੱਡ ਰਿਹਾ ਸੀ , ਜਦ ਓਹ ਗਲੀਆਂ ਛੱਡ ਰਿਹਾ ਸੀ
- ਕੀ ਨਫੇ ਨੁਕਸਾਨ ਹੋਏ , ਕੇਹੜੇ ਯਾਰ ਗੁਮਨਾਮ ਹੋਏ , ਕੀ ਕੀ ਮੈਂ ਗਲਤੀਆਂ ਕਰੀਆਂ , ਤੇ ਕਿੰਨਾਂ ਕਿੰਨਾਂ ਓਹ ਫੜੀਆਂ ,ਕਿਹੜਿਆਂ ਕਰਾਈਆਂ ਪੂਨੀਆਂ ਫੜ ਕੇ , ਇਹੀ ਪਿਆ ਸੋਚਦਾ , ਓਦੋ ਮੈਂ ਪੱਗ ਗੱਡ ਰਿਹਾ ਸੀ, ਜਦ ਓਹ ਗਲੀਆਂ ਛੱਡ ਰਿਹਾ ਸੀ
- ਓਹ ਮਜਾਕ ਮਖੌਲਾਂ ਵਾਲੇ , ਬੀਤ ਗਏ ਵਕ਼ਤ ਪੁਰਾਣੇ, ਰਾਤਾਂ ਤੱਕ ਉਠ ਉਠ ਬਹਿੰਦੇ, ਸੁੱਖ ਸਾਰ ਸੀ ਸਭ ਦੀ ਲੈਂਦੇ , ਜਿੰਨਾਂ ਖਵਾਈ ਰੋਟੀ, ਜਦ ਮੈਂ ਸੁੱਕਾ ਹੱਡ ਰਿਹਾ ਸੀ ,ਜਦ ਓਹ ਗਲੀਆਂ ਛੱਡ ਰਿਹਾ ਸੀ
- ਕਈਆਂ ਨਾਲ ਮੁਲਾਕਾਤ ਨਾ ਹੋਈ, ਅੱਖ ਫੇਰ ਉਹਨਾਂ ਲਈ ਰੋਈ , ਹਰ ਮੌਸਮ ਹੰਡਾਇਆ, ਧੁੱਪ ਦੇ ਵਿੱਚ ਭੱਜਦੇ ਰਹਿੰਦੇ , ਬਰਸਾਤਾਂ ਵਿੱਚ ਵੀ ਨਾ ਟਿਕ ਕੇ ਬਹਿੰਦੇ , ਤਾਂ ਹੀ ਟਾਇਰਾਂ ਤੇ mud ਰਿਹਾ ਸੀ ,ਜਦ ਓਹ ਗਲੀਆਂ ਛੱਡ ਰਿਹਾ ਸੀ
- ਖਾਂਦੇ ਸੀ ਸਮੋਸੇ ਕਚੌੜੀਆਂ, ਜੀਹਦੇ ਵਿੱਚ ਸੀ ਮਿਰਚਾਂ ਕੌੜੀਆਂ , ਲੜ ਲੜ ਕੇ ਸੀ ਹਿੱਸਾ ਲੈਂਦੇ, ਭੁੱਖ ਲੱਗੀ ਤੇ ਟੁੱਟ ਕੇ ਪੈਂਦੇ ,ਵੇਖਿਆ ਉਦੋਂ ਮੈਂ ਇਹ ਸੁਪਨਾ ਨੀਂਦ ਵਿੱਚ ਜਦ ਮੂੰਹ ਮੈਂ ਟੱਡ ਰਿਹਾ ਸੀ ,ਜਦ ਓਹ ਗਲੀਆਂ ਛੱਡ ਰਿਹਾ ਸੀ ,ਯਾਦਾਂ ਦਿਲ ਚੋਂ ਕੱਢ ਰਿਹਾ ਸੀ
|
|
25 Oct 2012
|