ਵਰਾਸਤ ਆਨੰਦ ਵਰਾਸਤ ਸਿਦਕ ਮੁਸੱਲਾ, ਸੱਚ ਕਰਨੀ ਸੰਤੋਖ ਸਮਰਪਨ।, ਕਿਰਤ ਧਰਮ ਅਕਾਲ ਸੁਰਤ, ਵੰਡ ਛਕਣਾ ਪ੍ਰਵਾਨ ਸਿਮਰਨ।, ਧਰਤ ਵਰਾਸਤ ਸਿਦਕ ਹੱਕ, ਪੌਣ ਪ੍ਰਾਣ ਅਗਨ ਜਲ ਜੀਵਨ । ਹੋਂਦ ਹਿਰਦਾ ਵਿਸ਼ਾਲ ਆਕਾਸ਼, ਭਲਾ ਮਨਾਵੇ ਸੱਭ ਦਾ ਅਰਪਨ। ਛੱਡ ਵਰਾਸਤ ਕਰੇ ਸਿਆਣਪ, ਕਦੇ ਨਾ ਵੇਖੇ ਸਿੱਖੀ ਦਰਪਨ। ਤਿਆਗ ਗੋਬਿੰਦ ਸ਼ਰਧਾ ਨਾਨਕ, ਸੇਵਾ ਅਮਰ ਸ਼ਹਾਦਤ ਅਰਜਨ। ਸ਼ਬਦ ਰੁਣਝੁਨ ਸੁਰਤ ਸਮਦਰਸੀ, ਵਾਸਾ ਅੰਤਰ ਕਰੇ ਕਿਰਪਨ।
ਸਾਰੇ ਪਾਠਕਾਂ ਦਾ ਬਹੁਤ ਬਹੁਤ ਧੰਨਵਾਦ