ਆ ਮਿਲ ਬਹਿ ਕੁਝ ਗੱਲਾਂ ਕਰੀਏ,ਵਿਰਸੇ ਨੂੰ ਬਚਾਉਣ ਦੀਆਂ।ਸਭਿਆਚਾਰ ਨੂੰ ਲੋਕ ਕਰਨ ਸਲਾਮਾਂ,ਖੁਦ ਇਸਨੂੰ ਅਪਨਾਉਣ ਦੀਆਂ।ਵਾਰਸ ਬੁੱਲਾ ਫ਼ਰੀਦ ਤੇ ਨਾਨਕ,ਦੱਸਣ ਰੀਤ ਪਰੀਤਾਂ ਦੀ,ਰੱਬ ਸੱਚੇ ਦੀ ਝੱਲਕ ਜੀਵਾਂ ਵਿੱਚ,ਸਿਰੜ ਸਿਦਕ ਨਿਭਾਉਣ ਦੀਆਂ।ਮੈਂ ਵਿੱਚ ਵੱਸੇਂ ਤੂੰ ਤੇਰੇ ਬਿਨ ਹੋਰ ਨਾ ਕੋਈ,ਮਾਂ ਬੋਲੀ ਸਦਕੇ ਸਮਝ ਹੈ ਆਈ,ਸਾਹਿਤ ਸੰਗੀਤ ਸੀਰਤ ਤੇ ਵਿਰਸਾ,ਹਿਰਦੇ ਵਿੱਚ ਵਸਾਉਣ ਦੀਆਂ।