|
 |
 |
 |
|
|
Home > Communities > Punjabi Poetry > Forum > messages |
|
|
|
|
|
ਵੀਜ਼ੇ ਵਾਲਾ ਖੱਤ |
ਵੀਜ਼ੇ ਵਾਲਾ ਖੱਤ ਜਦ ਡਾਕੀਏ ਫੜ੍ਹਾਇਆ ਸੀ, ਖ਼ੁਸ਼ੀਆਂ ਦੇ ਨਾਲ ਸਾਡਾ ਵਿਹੜਾ ਭਰ ਆਇਆ ਸੀ,
ਸਾਰੇ ਪਾਸਿਆ ਤੋਂ ਮਾਂ ਨੂੰ ਮਿਲੀਆਂ ਵਧਾਈਆਂ ਸੀ, ਮਾਂ ਦੀਆਂ ਅੱਖਾਂ ਵਿੱਚ ਪਾਣੀ ਜਿਹਾ ਆਇਆ ਸੀ,
ਬਾਪੂ ਨੇ ਵੀ ਦੂਰ ਹਨੇਰੇ ਕੋਨੇ ਵਿੱਚ ਬੈਠ ਕੇ, ਭਰੇ ਹੋਏ ਗਲ ਨਾਲ ਪੁੱਤ ਨੂੰ ਬੁਲਾਇਆ ਸੀ,
ਕਹਿੰਦਾ ਪੁੱਤਾ ਹੁੰਦੇ ਔਖੇ ਝੱਲਣੇ ਵਿਛੋੜੇ ਇਹ ਪਰਦੇਸਾਂ ਵਾਲੇ ਦੁੱਖ ਹੁੰਦੇ ਕਿਹੜਾ ਥੋੜੇ ਉਏ,
ਦੇਖੀ ਬਾਹਰ ਜਾ ਕੇ ਸਾਡੀ ਇੱਜ਼ਤ ਰੁਲਾਈ, ਨਾ ਮਾੜੇ ਕੰਮੀ ਪੁੱਤਾ ਕਿਤੇ ਐਵੇਂ ਰੁੱਲ ਜਾਈ ਨਾ,
ਕਰੇਗਾ ਤੂੰ ਯਾਦ ਜਦ ਹਵਾ ਬਣ ਆਵਾਂਗਾ, ਤੇਰੇ ਨਾਲ ਪੁੱਤਾ ਕੰਧ ਬਣ ਖੜ ਜਾਵਾਂਗਾ,
ਔਖੇ ਸੌਖੇ ਵੇਲੇ ਪੁੱਤਾ ਹੌਂਸਲਾ ਨਹੀਂ ਢਾਈਦਾ, ਕਿਸੇ ਪਿੱਛੇ ਲੱਗ ਐਵੇਂ ਆਪਾ ਨਹੀਂ ਗੁਆਈਦਾ,
ਲੱਭਣੇ ਨਾ ਯਾਰ ਬੇਲੀ ਤੈਨੂੰ ਉਥੇ ਸਾਰੇ ਉਏ, ਨਾਂ ਹੀ ਤੂਤਾਂ ਵਾਲੇ ਖੂਹ ਨਾ ਹੀ ਕੋਠੇ ਢਾਰੇ ਉਏ,
ਪਿਆਰ ਨਾ ਭੁਲਾਈਂ ਪੁੱਤਾ ਪਿੰਡ ਦੀਆ ਰੂਹਾਂ ਦਾ, ਨਾ ਹੀ ਭੁੱਲੀਂ ਚੇਤਾ ਇਸ ਪਿੰਡ ਦੀਆਂ ਜੂਹਾਂ ਦਾ...........
unknwn...
|
|
15 Sep 2012
|
|
|
|
|
|
|
ਬਹੋਤ ਸੋਹਨੀ ਪੋਏਟ੍ਰੀ ਹੇ .........
ਪਰ ਮੇਨੂ ਹਜੇ ਤਕ ਆ ਨੀ ਸਮਜਯਾ ਕੀ ਸਾਰੇ ਬਾਹਰ ਜਾਨ ਨੂ ਏਹਨੇ ਜਾਦਾ ਕ੍ਰੇਜ਼ਜੀ ਕਯੋਂ ਨੇ.....
ਬਹੋਤ ਸੋਹਨੀ ਪੋਏਟ੍ਰੀ ਹੇ .........
ਪਰ ਮੇਨੂ ਹਜੇ ਤਕ ਆ ਨੀ ਸਮਜਯਾ ਕੀ ਸਾਰੇ ਬਾਹਰ ਜਾਨ ਨੂ ਏਹਨੇ ਜਾਦਾ ਕ੍ਰੇਜ਼ਜੀ ਕਯੋਂ ਨੇ.....
|
|
16 Sep 2012
|
|
|
|
|
|
ਧਨਵਾਦ....ਹਰਪ੍ਰੀਤ ਜੀ......
ਮੇਰੇ ਹਿਸਾਬ ਨਾਲ ਪ੍ਰੀਤ ਜੀ ਇਥੇ ਸਾਇਦ ਮਿਹਨਤ ਦਾ ਇਨਾ ਮੁੱਲ ਨਹੀ ਮਿਲਦਾ ਜਿਨਾ ਬਾਹਰ ਮਿਲ ਜਾਂਦਾ ਹੈ....ਡਾਲਰ ਦੀ ਵਲੇਉ ਆਪਣੇ ਰੁਪਏ ਦੇ ਮੁਕਾਬਲੇ ਕਿੱਤੇ ਜਿਆਦਾ ਹੈ ........
|
|
17 Sep 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|