ਵਿਛੋੜਾ ਮਾਂ ਪੁੱਤ ਦਾ ਰੱਬਾ ਨਾ ਪਾਈ
ਜਵਾਨੀ ਚ ਪੁੱਤ ਖੋ ਕੇ ਮਾਂ ਨਾ ਰਵਾਈ
ਪੁੱਤ ਦੇ ਲਗੇ ਸੱਟ ਕਰ ਲੈਦੀ ਦਿਲ ਥੌੜਾ
ਪਾਈ ਫਰਮਾਇਸ਼ ਪੁੱਤ ਦੀ ਨੂੰ ਕਿਵੇ ਮੌੜਾ
ਨਾਂ ਕਰ ਲਾਡਲੇ ਦਾ ਦਿਲ ਕਿਉ ਝਿੰਜੋਰਾ
ਚੜ ਜੇ ਤਾਪ ਤਾਂ ਠੰਢੇ ਪਾਣੀ ਦੀਆਂ ਕਰੇ ਟਕੋਰਾ
ਇਸ ਮਮਤਾ ਦੇ ਦ੍ਰਿਸ਼ ਨੂੰ ਆਪਣੀ ਨਗਰੀ ਨਾ ਲੈ ਜਾਈ
ਵਿਛੋੜਾ ਮਾਂ ਪੁੱਤ ਦਾ ਰੱਬਾ ਨਾ ਪਾਈ
ਜਵਾਨੀ ਚ ਪੁੱਤ ਖੋ ਕੇ ਮਾਂ ਨਾ ਰਵਾਈ
ਪੁੱਤ ਦੀ ਡਿਮਾਂਡ ਨੂੰ ਪਿਉ ਤੱਕ ਪਹੁੰਚਾਉਦੀ
ਕਈ ਗਲਤੀਆਂ ਤੇ ਪਰਦਾ ਵੀ ਪਾਉਦੀ
ਸੰਭਲ ਜੂ ਗਾ ਹਾਲੇ ਨਿਆਣਾ ਹੈ ਪਿਉ ਨੂੰ ਸਮਝਾਉਂਦੀ
ਲਾਡਲੇ ਲਈ ਪਿਉ ਦੇ ਮਨ ਚ ਗੁੱਸੇ ਦੀ ਅੱਗ ਇੰਝ ਬੁਝਾਉਂਦੀ
ਅਰਸ਼ ਰੱਬ ਕੋਲ ਜਾ ਕੇ ਤੂੰ ਹੀ ਸਫਾਰਿਸ਼ ਪਾਈ
ਵਿਛੋੜਾ ਮਾਂ ਪੁੱਤ ਦਾ ਰੱਬਾ ਨਾ ਪਾਈ
ਜਵਾਨੀ ਚ ਪੁੱਤ ਖੋ ਕੇ ਮਾਂ ਨਾ ਰਵਾਈ