Punjabi Poetry
 View Forum
 Create New Topic
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਸਾਡੀ ਖਸਲਤ ਦਾ ਵਿਸਥਾਰ !

ਸਾਡੀ ਖਸਲਤ ਦਾ ਵਿਸਥਾਰ !
-----------------------------
ਲੋਕਤੰਤਰ ਦੀ ਉੱਚੀ ਇਮਾਰਤ
ਨੀਹਾਂ 'ਚ ਸਾਡੇ ਸਿਰ ਚਿਣੇ ਨੇ !
ਸਾਡੇ ਲਹੂ ਦੇ ਕੇਸਰ 'ਚ
ਰੰਗਿਆ ਹੈ ਤਿਰੰਗਾ !
ਸਾਡੀ ਹੀ ਹਿੱਕ ਉੱਤੇ
ਗੱਡ ਕੇ ਤੂੰ ਇਸ ਨੂੰ
ਮਨਾਉਨਾਂ ਏ
ਛੱਬੀ ਜਨਵਰੀ
ਪੰਦਰਾਂ ਅਗਸਤ !
ਸਾਡੇ ਹੀ ਰੁੱਖਾਂ ਨੂੰ ਚੀਰ ਕੇ
ਬਣਾਇਆ ਹੈ ਫਾਂਸੀ ਦਾ ਤਖਤਾ ,
ਸਾਡੇ ਹੀ ਖੇਤਾਂ ਦੀ ਸਣ ਨਾਲ
ਵੱਟਿਆ ਹੈ ਫੰਦੇ ਵਾਲਾ ਰੱਸਾ ,
ਸਾਡੇ ਹੀ ਵੀਰ ਭਰਾ
ਤੂੰ ਬਣਾ ਦਿੱਤੇ ਜੱਲਾਦ !
ਸਾਨੂੰ ਹੀ ਤੂੰ ਫਾਂਸੀ ਤੇ
ਲਟਕਾਉਨਾਂ ਏਂ !
ਅਸੀਂ ਹੀ ਕੋਲਾ ਬਣਕੇ
ਮੱਚਦੇ ਹਾਂ
ਤੇਰੇ ਕਾਰਖਾਨਿਆਂ 'ਚ !
ਅਸੀਂ ਹੀ ਤੇਰੇ ਕਾਰਖਾਨਿਆਂ ਦੀਆਂ
ਚਿਮਨੀਆਂ ਚੋਂ
ਧੂੰਆਂ ਬਣ ਕੇ ਨਿਕਲਦੇ ਹਾਂ !
ਅਸੀਂ ਹੀ ਸੜਕਾਂ ਬਣ ਕੇ
ਤੇਰੀਆਂ ਗੱਡੀਆਂ ਹੇਠ ਵਿੱਛਦੇ ਹਾਂ !
ਸਾਡੇ ਖੇਤਾਂ ਦੀ ਹੀ
ਕਣਕ ਦਾ ਆਟਾ ਖਾਨਾਂ ਏਂ ਤੂੰ !
ਸਾਡੀ ਹੀ ਉੱਗਾਈ ਕਪਾਹ ਤੋਂ
ਬਣੇ ਨੇ ਤੇਰੇ ਸਫੇਦ ਬਸਤਰ !
ਇਹ ਲੋਹਾ ਇਹ ਪੱਥਰ
ਇਹ ਇੱਟਾਂ ਇਹ ਸੀਮਿੰਟ
ਸਾਡੇ ਹੀ ਹੱਥਾਂ ਦੀ ਕਰਾਮਾਤ ਹੈ !
ਅਸੀਂ ਹੀ ਤੇਰੇ
ਮਹਿਲ ਬਣਾਏ ਨੇ !
ਅਸੀਂ ਹੀ ਬਣਾਇਆ ਹੈ
ਸੰਸਦ ਭਵਨ !
ਸਾਡੀਆਂ ਹੀ ਵੋਟ ਪਰਚੀਆਂ ਨਾਲ
ਬਣੀ ਹੈ ਲੋਕਤੰਤਰ ਦੀ ਉੱਚੀ ਇਮਾਰਤ !
ਹਾਲੇ ਵੀ ਸੋਚ ਲੈ ਸਮਝ ਲੈ
ਗੱਲ ਕਿੱਥੋਂ ਤੱਕ ਜਾਂਦੀ ਹੈ !!

 

ਅਮਰਦੀਪ  ਸਿੰਘ  ਗਿੱਲ

25 Jan 2014

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਬਹੁਤ ਵਧੀਆ ਅਤੇ ਕ੍ਰਾਂਤੀਕਾਰੀ ਰਚਨਾ - ਬਿੱਟੂ ਬਾਈ ਜੀ, TFS !

25 Jan 2014

Reply