ਪਰਦੇ ਦੀ ਗੱਲ ਮਹਿਰਮ ਜਾਣੇ,ਜਾਂ ਜਾਣੈ ਮਨ ਮੇਰਾ।ਅੰਤਰ ਪੀੜਾ ਮਿਲਣ ਦੀ ਜਾਗੇ,ਤਾਂ ਪ੍ਰਕਾਸ਼ ਬਥੇਰਾ।ਤਰਲੇ ਮਿੰਨਤਾਂ ਕਰਦੀ ਜਿੰਦ ਨੂੰ,ਸਾਥ ਜਾ ਮਿਲਿਆ ਤੇਰਾ।ਤਦ ਵਜਦ ਵਿਚ ਯਾਰੀ ਲੱਗੀ,ਫਿਰ ਫਰਕ ਕੀ ਤੇਰਾ ਮੇਰਾ।ਤੇਰੇ ਕੱਦ ਨਾਲ ਮੈਂ ਬਾ-ਕੱਦੀ,ਸਿਰ ਮੇਰੇ ਤੇਰਾ ਸਿਹਰਾ।ਹੁਣ ਤੂੰ ਛੱਡ ਤਰਕ ਦੀਆਂ ਗੱਲਾਂ,ਮੈਂ ਵਿਚ ਵਾਸਾ ਤੇਰਾ।ਕਾਦਰ ਕੁਦਰਤ ਰਹਿਮਤ ਤੇਰੀ,ਸਿਦਕ ਬਣਾਵੇ ਮੇਰਾ।ਸਾਬਤ ਸੂਰਤ ਸਿਦਕ ਮੁਸੱਲਾ ਰੱਬ ਪ੍ਰਵਾਨਿਤ ਜੇਰਾ।ਜਿਵੇਂ ਕਰਤਾ ਖੇਲ ਚਲਾਵੇ,ਰੱਖ ਹਿਰਦੇ ਵਾਸਾ ਤੇਰਾ।ਤੂੰਹੀ ਹਰ ਪਾਸੇ ਹਰ ਵਿੱਚ ਤੂੰਹੀ ਸੱਭ ਪਸਾਰਾ ਤੇਰਾ।
Great.....ਬਹੁਤ ਸੋਹਣਾ ਲਿਖੀਆ ਹੈ ਜੀ......
ਬਹੁਤ ਖ਼ੂਬ ਜੀ ...
thanx ji