Punjabi Poetry
 View Forum
 Create New Topic
  Home > Communities > Punjabi Poetry > Forum > messages
ਗਗਨ ਦੀਪ ਸਿੰਘ ਵਿਰਦੀ (ਗੈਰੀ)
ਗਗਨ ਦੀਪ ਸਿੰਘ
Posts: 90
Gender: Male
Joined: 25/Dec/2016
Location: Rupnagar
View All Topics by ਗਗਨ ਦੀਪ ਸਿੰਘ
View All Posts by ਗਗਨ ਦੀਪ ਸਿੰਘ
 
ਜਾਗੋ ਹੋਈ ਸਵੇਰ
ਜਾਗੋ ਹੋਈ ਸਵੇਰ ਦੋਸਤਾ,
ਜਾਗੋ ਹੋਈ ਸਵੇਰ,
ਉੱਗੀਆਂ ਕਿਰਨਾਂ ਨੂਰ ਪਰਸਿਆ,ਹੋਇਆ ਦੂਰ ਹਨੇਰ,
ਔਖੀ ਘੜੀ ਨਾ ਵੇਖਣ ਦੇਈਂ, ਬਣ ਤੂੰ ਮਰਦ ਦਲੇਰ,
ਸਮੇ ਦਾ ਅੱਜ ਤੋਂ ਪਾਬੰਦ ਬਣਜਾ, ਬਾਅਦ ਚ ਹੋਜੂ ਦੇਰ,
ਜਾਗੋ ਹੋਈ ਸਵੇਰ ਦੋਸਤਾ,
ਜਾਗੋ ਹੋਈ ਸਵੇਰ,

ਛੱਡ ਪਰੇ ਹੁਣ ਆਲਸ ਨੂੰ, ਤੂੰ ਹਰਾਮਪੁਣਾ ਤਿਆਗ,
ਮਿਹਨਤ ਕਰਕੇ ਫੇਰ ਆਪਣੇ ਸੁੱਤੇ ਜਗਾ ਲੈ ਭਾਗ,
ਧੰਨ ਦੀ ਕਿਧਰੇ ਥੌੜ ਨਾ ਰਹਿਣੀ, ਬਖਸ਼ੂ ਖੂਬ ਕੁਬੇਰ,
ਜਾਗੋ ਹੋਈ ਸਵੇਰ ਦੋਸਤਾ,
ਜਾਗੋ ਹੋਈ ਸਵੇਰ,

ਨਵੇ ਵਿਚਾਰਾਂ ਵਾਂਗੂੰ “ਗੈਰੀ” ਕਲਮ ਆਪਣੀ ਨੂੰ ਘੜ,
“ਬਾਬਾ ਸਾਹਿਬ” ਦੇ ਵਾਂਗੂੰ ਮਜ਼ਲੂਮਾਂ ਲਈ ਵੀ ਲੜ,
ਸਮੇ ਦਿਆ ਹਾਲਾਤਾਂ ਨੂੰ, ਟੱਕਰ ਤੂੰ ਬਣ ਕੇ ਸ਼ੇਰ,
ਜਾਗੋ ਹੋਈ ਸਵੇਰ ਦੋਸਤਾ,
ਜਾਗੋ ਹੋਈ ਸਵੇਰ,

ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)
17 Apr 2023

sukhpal singh
sukhpal
Posts: 1430
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

Bohat wadhiya likhea,..............brilliant

05 Sep 2026

Reply