ਕਿਓਂ ਪੁੱਛਦੇ ਹੋ ਵਜੂਦ ਮੇਰੇ ਹੋਣ ਦਾ, ਮੈਂ ਤਾਂ ਅੱਜ ਵੀ ਆਪਣੀ ਹੋਂਦ ਦੀ ਤਲਾਸ਼ ਕਰ ਰਹੀ ਹਾਂ. ਜਿਹੜੇ ਲਭਦੇ ਨੇ ਜਿੰਦਗੀ ਮੇਰੇ ਇਹਨਾ ਹਾਸੇਆਂ ਚੋ, ਨਹੀ ਓਹ ਜਾਣਦੇ ਕੇ ਮੈਂ ਨਿਤ ਨਵੀ ਇੱਕ ਮੋਤ ਮਰ ਰਹੀ ਹਾਂ. ਟੁੱਟ ਜਾਂਦੇ ਨੇ ਕੱਚੇ ਕਚ ਦੇ ਵਾਂਗਰ, ਓਹਨਾ ਸੁਪਨੇਆਂ ਦੀ ਪੀੜ੍ਹ ਮੈਂ ਅੱਖਾਂ ਚ ਜਰ ਰਹੀ ਹਾਂ. ਮੈਨੂੰ ਡਰ ਨਹੀ ਆਓਂਦਾ ਕਿਸੇ ਬੈਰੀ ਬੇਗਾਨੇ ਤੋਂ, ਮੈਂ ਤਾਂ ਆਪਣੇਂਆ ਦੇ ਭੇਸ ਚ ਬੈਠੇ ਦੁਸ਼ਮਣਾ ਤੋਂ ਡਰ ਰਹੀ ਹਾਂ. ਓਹ ਤਾਂ ਆ ਹੀ ਜਾਣੀ ਹੈ, ਜਦ ਕਿਸਮਤ ਵਿਚ ਹੋਵੇਗੀ, ਮੈਂ ਤਾਂ ਜਿੰਦਗੀ ਰੂਪੀ ਇਹ ਮੋਤ ਨਿਤ ਹੀ ਮਰ ਰਹੀ ਹਾਂ. ਲੋਕ ਤਾਂ ਕਹ ਹੀ ਦਿੰਦੇ ਨੇ, ਐਵੇ ਬਸ ਦਿਲ ਹੀ ਰਖਣ ਨੂੰ, ਕਮਲੀ ਤਾਂ ਮੈਂ ਹਾਂ ਜੋ ਓਹਨਾ ਦੀਆਂ ਗੱਲਾਂ ਦਾ ਜ਼ਕੀਨ ਕਰ ਰਹੀ ਹਾਂ..... ਧੰਨਵਾਦ
|