ਸਕੂਨ ਹੈ ਮੇਰੀ ਜ਼ਿੰਦਗੀ ਮੇਰੇ ਕੋਲ ਹੈ।ਅਹਿਸਾਸ ਮੇਰਾ ਸਰਮਾਇਆ ਕੋਲ ਹੈ। ਖ਼ਾਹਿਸ਼ਾ ਦੇ ਅੰਬਾਰ ,ਕਦੇ ਲਾਏ ਨਹੀਂ,ਰੂਹ:ਚੋਂ ਨਿਕਲੇ ਮੇਰੀ ਸੋਚ ਦੇ ਬੋਲ ਨੇ।ਆਖਰਕਾਰ ਕੰਮ ,ਆਪਣਿਆਂ ਆਉਣਾ,ਬੇਗਾਨਿਆ ਦੇ ਤਾਂ ਝੂੱਠੇ ਮੂੱਠੇ ਚੌਹਲ ਨੇ।ਧਰਤੀ ਉੱਪਰ ਰੱਖ ਕੇ ਜੋ ਪੈਰ ਤੁਰਦੇ ਨੇ,ਸਹਿਜ ਸੰਤੋਖੀ ਰੱਸਭਰਪੂਰ ਸਹਿਲ ਨੇ।ਸਮਝਦੇ ਨੇ ਅਵਾਜ਼ ਆਪਣੀ ਆਤਮਾਂ ਦੀ, ਇਨਸਾਨ ਤਾਂ ਉਹ ਅਕਸਰ ਅਨਮੋਲ ਨੇ।ਪ੍ਰਵਾਨ ਕਰ ਲੈਂਦੇ ਜੋ ਆਪਣਾ ਵਰਤਮਾਨ,ਉਹ ਸਦਾ ਆਪਣੀ ਜ਼ਿੰਦਗੀ ਦੇ ਕੋਲ ਨੇ।