ਖੌਰੇ ਕਿਥੇ ਗਏ ੳਹ ਜਮਾਨੇ,
ਜਦੋਂ ਰੌਣਕਾਂ ਹਰ ਪਾਸੇ ਰਹਿੰਦੀਆਂ ਸੀ।
ਲੱਗਦੇ ਸੀ ਮੇਲੇ ਤੀਆਂ ਦੇ,
ਤੇ ਪਿੱਪਲੀ ਪੀਘਾਂ ਪੈਂਦੀਆਂ ਸੀ।
ਫਿਰ ਪਿੜ ਵਿਚ ਗਿੱਧਾ ਪੈਂਦਾ ਸੀ,
ਤੇ ਜਿਦ-ਜਿਦ ਕੇ ਬੋਲੀਆਂ ਪੈਂਦੀਆਂ ਸੀ।
ਬਜ਼ੁਰਗ ਖੇਡਦੇ ਤਾਸ਼ਾਂ ਬੋਹੜ ਥੱਲੇ,
ਗੱਲਾਂ ਪਿੰਡ ਦੀਆਂ ਚਲਦੀਆਂ ਰਹਿੰਦੀਆਂ ਸੀ।
ਉਦੋਂ ਖੋਟ ਨਾ ਕਿਸੇ ਮਨ ਵਿਚ ਸੀ,
ਸੱਚੇ ਪਿਆਰ ਦੀ ਸਿਫਤਾਂ ਹੁੰਦੀਆਂ ਸੀ।
ਉਦੋਂ ਜਿਸਮਾਨੀ ਪਿਆਰ ਨਹੀਂ ਹੁੰਦਾ ਸੀ,
ਬੱਸ ਦਿਲਾਂ ਦੀਆਂ ਗੱਲਾਂ ਹੁੰਦੀਆਂ ਸੀ।
ਖੌਰੇ ਕਿਥੇ ਗਏ ੳਹ ਜਮਾਨੇ,
ਜਦੋਂ ਰੌਣਕਾਂ ਹਰ ਪਾਸੇ ਰਹਿੰਦੀਆਂ ਸੀ।
ਲੱਗਦੇ ਸੀ ਮੇਲੇ ਤੀਆਂ ਦੇ,
ਤੇ ਪਿੱਪਲੀ ਪੀਘਾਂ ਪੈਂਦੀਆਂ ਸੀ।
ਫਿਰ ਪਿੜ ਵਿਚ ਗਿੱਧਾ ਪੈਂਦਾ ਸੀ,
ਤੇ ਜਿਦ-ਜਿਦ ਕੇ ਬੋਲੀਆਂ ਪੈਂਦੀਆਂ ਸੀ।
ਬਜ਼ੁਰਗ ਖੇਡਦੇ ਤਾਸ਼ਾਂ ਬੋਹੜ ਥੱਲੇ,
ਗੱਲਾਂ ਪਿੰਡ ਦੀਆਂ ਚਲਦੀਆਂ ਰਹਿੰਦੀਆਂ ਸੀ।
ਉਦੋਂ ਖੋਟ ਨਾ ਕਿਸੇ ਮਨ ਵਿਚ ਸੀ,
ਸੱਚੇ ਪਿਆਰ ਦੀ ਸਿਫਤਾਂ ਹੁੰਦੀਆਂ ਸੀ।
ਉਦੋਂ ਜਿਸਮਾਨੀ ਪਿਆਰ ਨਹੀਂ ਹੁੰਦਾ ਸੀ,
ਬੱਸ ਦਿਲਾਂ ਦੀਆਂ ਗੱਲਾਂ ਹੁੰਦੀਆਂ ਸੀ।
ਇਸ ਕੋਸ਼ਿਸ਼ ਲਈ ਪਿਆਰ ਬਖਸ਼ਣਾ ਦੋਸਤੋ 'ਪ੍ਰਭਦੀਪ ਸਿੰਘ ਕਲਸੀ'