|
ਛੱਡ ਕੇ ਨਾ ਜਾਵੀਂ ਜਿੰਦੇ |
ਤੇਰੇ ਬਾਝੋਂ ਹਾਸਿਆਂ ਦੀ ਡੋਰ ਟੁੱਟ ਜਾਊਗੀ, ਛੱਡ ਕੇ ਨਾ ਜਾਵੀਂ ਜਿੰਦੇ, ਜਿੰਦ ਮੁੱਕ ਜਾਊਗੀ,
ਸੂਹੇ ਬੁੱਲਾਂ ਵਿੱਚੋਂ ਕੀਤਾ ਇਜ਼ਹਾਰ ਚੇਤੇ ਹੋਣਾ ਏ, ਮੇਰੇ ਡਿੱਗਣਗੇ ਹੰਝੂ, ਦਿਲ ਤੇਰਾ ਵੀ ਤਾਂ ਰੋਣਾ ਏ, ਵੱਖੋ ਵੱਖੋ ਹੋਣ ਵੇਲੇ, ਰੂਹ ਬੜਾ ਕੁਰਲਾਊਗੀ, ਛੱਡ ਕੇ ਨਾ ਜਾਵੀਂ ਜਿੰਦੇ, ਜਿੰਦ ਮੁੱਕ ਜਾਊਗੀ,
ਤੇਰੇ ਮੇਰੇ ਦਿਲਾਂ ਦੀਆਂ ਇੱਕ ਸੀ ਕਹਾਣੀਆਂ, ਕਿਵੇਂ ਮੈਂ ਭੁਲਾਊਂ, ਰੁੱਤਾਂ ਪਿਆਰ ਦੀਆਂ ਮਾਣੀਆ ਤੁੰ ਲੱਭਣਾ ਨੀ ਕਿਤੇ, ਅੱਖ ਦੀਦ ਤੇਰੀ ਚਾਹੁਗੀ, ਛੱਡ ਕੇ ਨਾ ਜਾਵੀਂ ਜਿੰਦੇ, ਜਿੰਦ ਮੁੱਕ ਜਾਊਗੀ,
ਇਨੀ ਛੇਤੀ ਯਾਦਾਂ ਕਦੋਂ ਮੋੜਦੀਆਂ ਮੁੱਖ ਨੇ, ਕਾਹਤੋਂ ਹੁੰਦੇ ਪਿਆਰ 'ਚ' , ਜੁਦਾਈਆਂ ਵਾਲੇ ਦੁੱਖ ਨੇ, ਰਹਿ ਜਾਂਣੇ ਚਾਅ ਵਿੱਚੇ, ਕਿ ਓਹ ਗੱਲ ਮੈਨੂੰ ਲਾਊਗੀ, ਛੱਡ ਕੇ ਨਾ ਜਾਵੀਂ ਜਿੰਦੇ, ਜਿੰਦ ਮੁੱਕ ਜਾਊਗੀ,
ਨਾਮ ਤੇਰਾ ਲੈ ਕੇ ਨਿੱਤ ਮੰਗਦਾ ਦੁਆਵਾਂ ਮੈਂ, ਸਾਡੇ ਵਹਿੜੇ ਤੈਨੂੰ, ਨਾਲ ਸ਼ਗਨਾ ਲਿਆਵਾਂ ਮੈਂ, ਤੈਨੂੰ ਹੱਸਦੀ ਨੂੰ ਵੇਖੇ "ਲੱਕੀ", ਰੂਹ ਸੁੱਖਾਂ ਇਹ ਪੁਗਾਊਗੀ, ਛੱਡ ਕੇ ਨਾ ਜਾਵੀਂ ਜਿੰਦੇ, ਜਿੰਦ ਮੁੱਕ ਜਾਊਗੀ, ਤੇਰੇ ਬਾਝੋਂ ਹਾਸਿਆਂ ਦੀ ਡੋਰ ਟੁੱਟ ਜਾਊਗੀ,
by j singh
|
|
18 Jul 2013
|