ਅੱਜ ਫੇਰ ਤੈਨੂੰ ਯਾਦ ਕਰ ਕੇ ਰੋਇਆ ਹਾਂ |
ਅੱਜ ਆਪਣੇ ਹੰਜੂਆਂ ਨੂੰ ਖੁਦ ਰੋਕਿਆ ਹੈ |
ਅੱਜ ਆਪਣੇ ਦਿਲ ਦੇ ਦਰਦ ਖੁਦ ਨੂੰ ਸੁਣਾਏ ਨੇ |
ਅੱਜ ਆਪਣੇ ਗਮਾਂ ਨੂੰ ਖੁਦ ਹੀ ਸਾਂਝਾ ਕਿਤਾ ਹੈ |
ਕੋਈ ਨਈ ਸਹਾਰਾ ਜਿਹਦੇ ਮੋਡੇ ਤੇ ਸਿਰ ਰੱਖ ਕੇ ਰੋ ਸਕਾਂ |
ਕੋਈ ਲਭੱਦਾ ਨਈ ਕਿਨਾਰਾ ਜਿੱਥੇ ਯਾਦਾਂ ਦੇ ਤੁਫਾਨ ਤੋਂ ਬੱਚ ਸਕਾਂ |
ਕੁੱਜ ਖਵਾਬ ਕੁੱਜ ਖਿਆਲ ਨੇ |
ਜਿੰਦਗੀ 'ਚ ਨਾ ਹਲ ਹੋਣ ਵਾਲੇ ਸਵਾਲ ਨੇ |
ਪਰ ਇਕ ਤਾਂਘ ਲੱਗੀ ਹੇ ਕਿਸੇ ਦੇ ਆਉਣ ਦੀ |
ਜੋ ਨਈ ਸੋਚਿਆ ਉਹ ਕਰ ਜਾਨ ਦੀ |
ਆਪਣੀ ਇਸ ਬਿਮਾਰੀ ਦਾ ਕੋਈ ਤਾਂ ਹਲ ਕਰਾਂ|
ਰੋਜ ਤਿਲ ਤਿਲ ਮਰਨ ਨਾਲੋਂ ਚੰਗਾ ਇਕ ਵਾਰ ਮਰਾਂ |
(SUNIL KUMAR)