ਨਾ ਭੁੱਲਦੀ ਤੇਰੀ ਯਾਦ ਪਰਾਉਣੀ ਸੱਜਣਾ ਨੂੰ, ਜੋ ਸ਼ਾਮ ਪਈ ਤੇ ਵੇਹੜੇ ਸਾਡੇ ਆ ਜਾਂਦੀ , ਜੋ ਜ਼ਖਮ ਅਵੱਲੜੇ ਤੂੰ ਦਿਲ ਮੇਰੇ ਤੇ ਲਾ ਗਈ ਏ, ਇਹ ਜਾਂਦੀ ਜਾਂਦੀ ਉਹਨਾ ਨੂੰ ਸੁਲਗਾ ਜਾਂਦੀ , ਨਾ ਭੁੱਲਦੀ ਤੇਰੀ ਯਾਦ ਪਰਾਉਣੀ ਸੱਜਣਾ ਨੂੰ, ਜੋ ਸ਼ਾਮ ਪਈ ਤੇ ਵੇਹੜੇ ਸਾਡੇ ਆ ਜਾਂਦੀ ਤੇਰੀਆ ਯਾਦਾ ਦੇ ਸਿਰਨਾਵੇ ਸਾਨੂੰ, ਭਾਵੇ ਟਾਵੇ ਹੀ ਆਉਂਦੇ ਨੇ ਪਰ, ਦਿਲ ਸਾਡੇ ਦੇ ਵੇਹੜੇ ਇਹ , ਰੱਜ ਰੱਜ ਸੋਗ ਮਨਾਉਂਦੇ ਨੇ , ਦਿਲ ਨੂੰ ਤਾ ਰਵਾਉਦੀ ਹੈ ਇਹ ਚੰਦਰੀ ਰੱਜ ਰੱਜ ਕੇ, ਮੇਰੀ ਰੂਹ ਰਾਣੀ ਤੱਕ ਨੂੰ ਇਹ ਵਿਲੱਕਾ ਜਾਂਦੀ ,ਨਾ ਭੁੱਲਦੀ ਤੇਰੀ ਯਾਦ ਪਰਾਉਣੀ ਸੱਜਣਾ ਨੂੰ, ਜੋ ਸ਼ਾਮ ਪਈ ਤੇ ਵੇਹੜੇ ਸਾਡੇ ਆ ਜਾਂਦੀ ਜਿੰਨਾ ਮੈਂ ਦਿੱਲੋ ਭੁਲਾਇਆ ਸੀ, ਦਿਲ ਰੋਂਦੇ ਨੂੰ ਵਰਾਇਆ ਸੀ, ਹਰ ਰੀਝ ਅਧੂਰੀ ਦਿਲ ਦੀ ਨੂੰ , ਹੰਝੂਆ ਦੇ ਲੇਖੇ ਲਾਇਆ ਸੀ, ਇਹ ਦਰਦ ਕਹਾਣੀ ਓਹਨਾ ਦੁੱਖਾ ਦੀ ਨੂੰ, ਮੁੜ ਤੋ ਮੇਰੀਆ ਤੰਨਹਾਈਆ ਦੀ ਲੇਖੇ ਲਾ ਜਾਂਦੀ, ਨਾ ਭੁੱਲਦੀ ਤੇਰੀ ਯਾਦ ਪਰਾਉਣੀ ਸੱਜਣਾ ਨੂੰ, ਜੋ ਸ਼ਾਮ ਪਈ ਤੇ ਵੇਹੜੇ ਸਾਡੇ ਆ ਜਾਂਦੀ , ,ਪਹਲਾ ਲੁੱਟਿਆ ਸਾਨੂੰ ਤੇਰੇ ਵਾਦਿਆ ਨੇ, ਫਿਰ ਮਾਰਿਆ ਸੋਚੇ ਜੇਹੜੇ ਇਰਾਦਿਆ ਨੇ, ਜੇ ਬਚਦੇ ਸੀ ਤਾ ਕਸਰ ਕੱਢੀ , ਤੇਰੇ ਨਵਿਆ ਹਾ ਸਹਾਰਿਆ ਨੇ, ਇਝੰ ਹੋਲੀ ਹੋਲੀ ਮਾਰਨ ਨਾਲੋ ਚੰਗਾ ਸੀ, ਇੱਕ ਜ਼ਹਰ ਪਿਆਲਾ ਹੱਥੀ ਮਲਕੀਤ ਨੂੰ ਦੇ ਜਾਂਦੀ , ਨਾ ਭੁੱਲਦੀ ਤੇਰੀ ਯਾਦ ਪਰਾਉਣੀ ਸੱਜਣਾ ਨੂੰ, ਜੋ ਸ਼ਾਮ ਪਈ ਤੇ ਵੇਹੜੇ ਸਾਡੇ ਆ ਜਾਂਦੀ ...ਮਲਕੀਤ ....24 -4 -2008 ....5 30pm
|