|
ਯਾਦ ਰੱਖੀਂ ਕੋਈ ਆਇਆ ਸੀ !!! |
ਯਾਦ ਰੱਖੀਂ ਕੋਈ ਆਇਆ ਸੀ, ਜਿਹਨੇ ਖੁਸ਼ ਵੇਖਣਾ ਚਾਹਿਆ ਸੀ ...!!! ਰੁਕ ਨਾ ਸਕਿਆ ਜਿੰਦਗੀ ਵਿਚ ਤੇਰੀ , ਕਿਸੀ ਦਾ ਓਹ ਸਰਮਾਇਆ ਸੀ ... !!! ਯਾਦ ਰੱਖੀਂ ਕੋਈ ਆਇਆ ਸੀ .................!!! ਨਜ਼ਰਾਂ ਓਹ ਤੇਰੇ ਲਈ ਵਿਛੋੰਦਾ, ਤੇਰੀ ਇੱਕ ਆਵਾਜ਼ ਚਲਿਆ ਸੀ ਆਉਂਦਾ ...!!! ਵੇਖ ਤੇਰੇ ਹਾਸਿਆਂ ਨੂੰ, ਓਹ ਵੀ ਮੁਸਕੁਰਾਇਆ ਸੀ ...!!! ਯਾਦ ਰੱਖੀਂ ਕੋਈ ਆਇਆ ਸੀ .................!!! ਰਹੇਂ ਸਦਾ ਤੂੰ ਹਸਦੀ ਖੇਲਦੀ, ਤਮੰਨਾਂ ਹਾਲੇ ਵੀ ਹਦੇ ਦਿਲ -ਚ ਮੇਲਦੀ , ਨਾਲ ਤੇਰੇ ਸੱਚੇ ਰੱਬ ਅੱਗੇ, ਓਸ ਸੁਪਨਾ ਏਹੋ ਸਜਾਇਆ ਸੀ , ਯਾਦ ਰੱਖੀਂ ਕੋਈ ਆਇਆ ਸੀ .................!!! ਕੱਲੀਆਂ ਨਹੀਂ ਸੀ ਤੇਨੂੰ ਛੱਡਣਾ ਚੌਂਦਾ, ਹਲੇ ਵੀ ਓਹ ਬੈਠਾ ਪਛਤਾਉਂਦਾ, ਇੱਕੋ ਗੱਲ ਤੇਰੀ ਤੋਂ ਸੀ ਡਰਦਾ , ਤੂੰ ਹੱਕ ਓਸਤੇ ਜਤਾਇਆ ਸੀ, ਯਾਦ ਰੱਖੀਂ ਕੋਈ ਆਇਆ ਸੀ .................!!! ਨਹੀਂ ਗਿਲਾ ਤੇਰੇ ਨਾਲ ਕੋਈ , ਗਲਤੀ ਸਾਰੀ ਓਸੀ ਤੋਂ ਹੋਈ , ਇੱਕ ਸੱਚਾ ਪਿਆਰਾ ਦੋਸਤ ਕਰੀਬੀ, ਔਹਨੇ ਤੇਨੂੰ ਬਣਾਇਆ ਸੀ , ਯਾਦ ਰੱਖੀਂ ਕੋਈ ਆਇਆ ਸੀ .................!!! ਇਜ਼ੱਤ ਤੇਰੀ ਕਰਦਾ ਰਹੂਗਾ , ਇਹ ਦੋਸਤ ਹਮੇਸ਼ਾ ਓਹਦੇ ਦਿਲ -ਚ ਵਸੂਗਾ, ਅਰਜ਼ ਹੈ ਬੱਸ ਕਦੀ ਮੁੜ੍ਹ ਨਾਂ ਸੋਚੀਂ, ਕੋਈ ਏਹਸਾਨ "ਲੱਕੀ" ਨੇ ਜਤਾਇਆ ਸੀ, ਯਾਦ ਰੱਖੀਂ ਕੋਈ ਆਇਆ ਸੀ .................!!! (ਕਲਮ :ਲੱਕੀ)
|
|
03 Mar 2012
|