ਇਕ ਡਰ ਸੀ ਕੀਤੇ ਗੁਨਾਹਗਾਰ ਨਾ ਬਣ ਜਾਵਾਂ,
ਤੇਰੀ ਰੁਸ ਗਈ ਕਿਸਮਤ ਦਾ,
ਪਰ ਤੇਨੂੰ ਸੁਖੀ ਵਸਦੀ ਵੇਖ ਦਿਲ ਨੂੰ ਚੈਨ ਪੈ ਗਇਆ,
ਮੇਂ ਚਾਹੁੰਦਾ ਹਾਂ ਤੂੰ ਸਭ ਭੁਲ ਜਾਵੇ ਆਪਣੇ ਹਾਸੇ ਖੇੜੇਆਂ ਵਿਚ,
ਕਿਓਂਕੀ ਮੈ ਤਾਂ ਤੇਰੀਆਂ ਯਾਦਾਂ ਵਿਚ ਗੁਲਜ਼ਾਰ ਹੋ ਗਇਆ ਹਾਂ,
ਇਕ ਫਰਯਾਦ ਹੈ ਮੌਲਾ ਨੂੰ ਕੀਤੀ,
ਤੇਰੇ ਪਰਛਾਵੇਂ ਨਾਲ ਆਪਣਾ ਘਰ ਰੁਸ਼ਨਾਉਣ ਦੀ,
ਜੋ ਪੂਰੀ ਨਾ ਹੋ ਸਕੀ ਕਹਾਣੀ,
ਓਹ ਆਪਣੇ ਪਰਛਾਵੇਂਆਂ ਤੋਂ ਪੂਰੀ ਕਰਵਾਉਣ ਦੀ,
ਆਸ ਹੈ ਮੇਰੇ ਖਤਾਂ ਦਾ ਜਵਾਬ ਤੂੰ ਲਿਖਇਆ ਹੋਣਾ,
ਕੀ ਹੋਇਆ ਜੇ 'ਇੰਦਰ' ਤੋਂ ਓਹ ਕਦੇ ਵੀ ਪੜ੍ਹ ਨਹੀਓ ਹੋਣਾ ........