ਮਨੁੱਖ ਦੀ ਸਾਰੀ ਉਮਰ ਗਿਆਨ ਪ੍ਰਾਪਤ ਕਰਦਿਆਂ ਲੰਘ ਜਾਂਦੀ ਹੈ ਪਰ ਕਦੀ ਜਾਣਕਾਰੀ ਸੰਪੂਰਨ ਨਹੀਂ ਹੋ ਸਕਦੀ।ਗਿਆਨ ਦੀ ਕੋਈ ਸੀਮਾਂ ਨਹੀਂ ਹੁੰਦੀ ਵਿਅਕਤੀ ਦੀ ਆਪਣੀ ਸੋਚ ਦਾ ਸਤਰ੍ਹ ਹੁੰਦਾ ਹੈ ਜਿਸ ਦੀ ਜਿੰਨੀ ਪਹੁੰਚ ਹੁੰਦੀ ਹੈ ਉਨਾਂ ਹੀ ਗਿਆਨ ਅਤੇ ਉਨੀਂ ਹੀ ਗਿਆਨ ਦੀ ਵਿਆਖਿਆ ਜਿਸ ਦੇ ਆਧਾਰ ਤੇ ਉਹ ਰੱਬ ਦਿ ਨਿਰੂਪੰਨ ਕਰਦਾ ਹੈ ਜੋ ਕਦੇ ਮੁਕੰਮਲ ਨਹੀਂ ਹੋ ਸਕਦਾ। ਇਹ ਅਪੂਰਨਤਾ ਉਸਨੂੰ ਪ੍ਰਮਾਤਮਾਂ ਤੋਂ ਦੂਰ ਰਖਦੀ ਹੈ।ਮਨੁੱਖ ਤੋਂ ਪ੍ਰਮਾਤਮਾਂ ਕਦੀ ਦੂਰ ਨਹੀਂ ਹੋ ਸਕਦਾ।ਗਿਆਨ ਦੇ ਹੰਕਾਰ ਕਾਰਨ ਮਨੁੱਖ ਖੁਦ ਹੀ ਪ੍ਰਮਾਤਮਾਂ ਤੋਂ ਦੂਰੀ ਬਣਾਈ ਬੈਠਾ ਹੈ। ਪ੍ਰਮਾਤਮਾਂ ਸਾਗਰ ਬਹੁਤ ਗਹਿਰਾ ਹੈ ਵਿਅਕਤੀ ਸੰਸਾਰ ਤੋਂ ਦੂਰ ਹੋ ਸਕਦਾ ਹੈ ਪਰ ਕਿਸੇ ਸਥਿਤੀ ਜਾਂ ਹਾਲਾਤ ਵਿੱਚ ਆਪਣੇ ਆਪ ਅਤੇ ਪ੍ਰਮਾਤਮਾਂ ਤੋਂ ਦੂਰ ਨਹੀਂ ਜਾ ਸਕਦਾ।ਇਹੀ ਪ੍ਰਮਾਤਮਾਂ ਦੀ ਵਡਿਆਈ ਹੈ ਜੋ ਸਦਾ ਸੰਗ ਹੈ । ਉਹ ਜਨਮ ਤੇ ਮੌਤ ਦੋਹਾਂ ਵਿੱਚ ਮੌਜੂਦ ਹੈ। ਸੰਸਾਰ ਤੇ ਬ੍ਰਹਮੰਡਾਂ ਦਾ ਰਚੇਤਾ ਹੈ।ਇੱਕ ਪਰਮਸ਼ਕਤੀ ਹੈ। ਆਕਾਰ ਅਤੇ ਵਿਸਥਾਰ ਉਸਦਾ ਮੁੱਖ ਗੁਣ ਹੈ। ਹੋਰ ਕੋਈ ਸ਼ਕਤੀ ਜਾਂ ਵਿਅਕਤੀ ਵਿਸ਼ੇਸ਼ ਵਰਗ ਵਿਸ਼ੇਸ਼ ਲਈ ਮਹਾਨ ਹੋ ਸਕਦਾ ਹੈ ਪਰ ਕੁੱਲ ਕਾਇਨਾਤ ਵਿੱਚ ਨਹੀਂ ਜਾਣਿਆਂ ਜਾ ਸਕਦਾ।ਅਗਰ ਭਰਮ ਵਸ ਐਸਾ ਕੋਈ ਸੋਚਦਾ ਹੈ ਤਾਂ ਇਹ ਵਿਅਕਤੀ ਵਿਸ਼ੇਸ਼ ਪ੍ਰਤੀ ਸਨੇਹ ਜਾਂ ਸਚਾਈ ਤੋਂ ਮੂੰਹ ਫੇਰਨਾ ਹੈ। ਪ੍ਰਮਾਤਮਾਂ ਦੇ ਵੱਸ ਸੱਭ ਕੁਝ ਹੈ।ਉਸ ਦੇ ਚਿੰਤਨ ਬਗੈਰ ਜਾਂ ਭੁੱਲਿਆਂ ਕੋਈ ਗੁਣ ਉਜਾਗਰ ਨਹੀਂ ਹੋ ਸਕਦਾ। ਗੁਣਗਾਣ ਕੀਰਤੀ ਹੈ ਯਾਦ ਨਹੀਂ ਹੈ । ਗੁਣ ਵਿੱਚ ਮੁਕੰਮਲ ਹੋਣ ਦੀ ਸਮਰਥਾ ਹੋ ਸਕਦੀ ਹੈ ਪਰ ਯਾਦ ਕਦੀ ਵੀ ਮੁਕੰਮਲ ਨਹੀਂ ਹੋ ਸਕਦੀ। ਯਾਦ ਛਿਨ ਭਰ ਦੀ ਸੰਪੂਰਨਤਾ ਵਲ ਪਹਿਲਾ ਕਦਮ ਹੈ। ਉਹ ਸਾਡੀ ਯਾਦ ਵਿੱਚ ਨਹੀਂ ਪਰ ਅਸੀਂ ਉਸ ਦੀ ਯਾਦ ਵਿੱਚ ਸਦਾ ਹਾਂ।ਵਿਸਰਨ ਕਰਕੇ ਪ੍ਰੇਸ਼ਾਨੀਆਂ ਵੱਧ ਰਹੀਆਂ ਹਨ।ਆਤਮਵਿਸਲੇਸ਼ਨ ਨਾਲ ਕੀਤਾ ਚਿੰਤਨ ਰੱਬ ਵਿਆਪਕਤਾ ਦਾ ਅਨਭਵ ਕਰਵਾ ਦੇਂਦਾ ਹੈ ਇਹ ਪ੍ਰਵਾਨ ਕਰ ਲੈਣਾ ਕਿ ਉਹ ਵੇਖਦਾ ਹੈ ਹੁਕਮ ਵਿੱਚ ਜੀਣ ਦਾ ਸਾਫ ਸੁਥਰਾ ਮਾਰਗ ਹੈ ਜਿਸਦੀ ਮੰਜ਼ਿਲ ਤੇ ਪ੍ਰਾਪਤੀ ਪ੍ਰਵਾਨ ਕਰਨ ਤੇ ਨਿਰਭਰ ਕਰਦੀ ਹੈ। ਰੱਬ ਸੱਚ ਹੈ।ਹੋਂਦਪਸਰੀ ਹੋਈ ਕੁਦਰਤ। ਮਨ ਦਾ ਖਾਲੀਪਨ ਉਸਦਾ ਟਿਕਾਣਾ ਹੈ। ਰੱਬ ਕਿਥੇ ਨਹੀਂ ਹੈ ਗਲਤ ਸਵਾਲ ਦਾ ਜਵਾਬ ਗਲਤ ਹੋ ਸਕਦਾ ਹੈ ਰੱਬ ਮਨੁੱਖ ਦੀ ਸਮਝ ਤੇ ਯਾਦ ਵਿੱਚ ਨਹੀਂ ਹੈ ਬਾਕੀ ਸਭ ਥਾਂ ਹੈ ਜਿਸਦੀ ਸਮਝ ਅਤੇ ਬੁੱਧੀ ਵਿੱਚ ਯਾਦ ਹੈ ਉਸਦੇ ਚਿੱਤ ਵਿੱਚ ਰੱਬ ਹੈ ਮਹਾਨ ਗੁਣ ਸੰਪਨ ਹੋ ਜਾਂਦਾ ਹੈ ਬਾਕੀ ਸਭ ਕੁਝ ਮੁਕੰਮਲ ਨਹੀਂ ਹੈ। ਯਾਤਰਾ ਸਫ਼ਲ ਹੈ।
ਤੁਹਾਡਾ ਸਾਰੇ ਪਾਠਕਾਂ ਅਤੇ ਸਹਿਤਕਾਰਾਂ ਦਾ ਰਚਨਾਵਾਂ ਪੜ੍ਹਣ ਤੇ ਆਪਣੇ ਅਮੋਲਕ ਵੀਚਾਰ ਦੇਣ ਬਾਰੇ ਬਹੁਤ ਬਹੁਤ ਧੰਨਵਾਦ ਜੀ