ਭੁੱਲੇ ਯਾਤਰੀ ਸਫ਼ਰ ਦਾ ਮਜ਼ਾ ਲੈਣਾ,ਕਾਹਲੀ ਨਾਲ ਮੁਕਾਂਵਦੇ ਵਾਟ ਬਹੁਤੇ।ਦਾਣੇ ਪਾਣੀ ਦੀ ਰਹੇ ਨਾ ਤੋਟ ਏਥੇ,ਫਿਰ ਵੀ ਸਬਰ ਦੀ ਵਿਖਾਉਂਦੇ ਘਾਟ ਬਹੁਤੇ।ਲੰਗਰ ਵੰਡ ਦਿਓ ਖੜ੍ਹੇ ਖੜੋਤਿਆਂ ਨੂੰ,ਕਿਹੜਾ ਫਿਰੂ ਵਿਛਾਂਵਦਾ ਟਾਟ ਬਹੁਤੇ।ਹੋਵੇ ਨਵੀਂ ਕਢਾਈ ਨਿੱਤ ਚੋਲਿਆਂ 'ਤੇ,ਝੱਗੇ ਕਿਰਤ ਦੇ ਰਹੇ ਨਿੱਤ ਪਾਟ ਬਹੁਤੇ।ਠੇਕੇਦਾਰ ਨਾ ਦਵੇ ਤਨਖਾਹ ਪੂਰੀ,ਕਾਮੇ ਜਾਂਵਦੇ ਪਾਈ ਕੁਰਲਾਟ ਬਹੁਤੇ।ਲੀਡਰ ਲੋਕ ਭਲਾਈ ਹੁਣ ਕਰੇ ਵਿਰਲਾ,ਰੱਖਦੇ ਖੜ੍ਹੀ ਸਿਆਸਤੀ ਖਾਟ ਬਹੁਤੇ।ਔਖੀ ਜਾਪਦੀ ਕੁਰਸੀ ਤੱਕ ਪਹੁੰਚ ਸਿੱਧੀ,ਮੰਗਣ ਕੋਟਾ ਵਿਸ਼ੇਸ਼ ਹੁਣ ਜਾਟ ਬਹੁਤੇ।ਸੱਭਿਆਚਾਰ ਤੋਂ ਦੂਰ ਸੰਗੀਤ ਹੋਇਆ,ਬੰਨ੍ਹੀ ਸਾਜ਼ਾਂ ਦਾ ਜਾਣ ਘਰਕਾਟ ਬਹੁਤੇ।ਸੋਫੀ ਰਹਿ ਗਿਆ ਅੱਜਕਲ੍ਹ ਸਾਧ ਵਿਰਲਾ,ਵੇਖ ਝੂਮਦੇ ਸੁਲਫੇ ਦੀ ਲਾਟ ਬਹੁਤੇ।..
Realy......ਬਹੁਤਖੂਬ.......