|
 |
 |
 |
|
|
Home > Communities > Punjabi Poetry > Forum > messages |
|
|
|
|
|
ਜ਼ਮਾਨਾ |
ਪਲ ਪਲ ਖੇਡੇ ਚਾਲ, ਜ਼ਮਾਨਾ ਉਸ ਦਾ ਹੈ। ਜਿਸ ਦੀ ਅਦਾ ਕਮਾਲ, ਜ਼ਮਾਨਾ ਉਸ ਦਾ ਹੈ।
ਅੰਬਰੀਂ ਉਡਦੇ ਪੰਛੀ ਵੀ ਉਹ ਫਾਹ ਲੈਂਦੈ ਬੁਣਨਾ ਜਾਣੇ ਜਾਲ, ਜ਼ਮਾਨਾ ਉਸ ਦਾ ਹੈ।
ਤੇਰੇ ਆਦਰਸ਼ਾਂ ਨੂੰ ਬਾਬਾ ਪੁੱਛਦੈ ਕੌਣ? ਜੀਹਦੇ ਪੱਲੇ ਮਾਲ, ਜ਼ਮਾਨਾ ਉਸ ਦਾ ਹੈ।
ਹੱਕ ਪਰਾਇਆ ਖਾਵੇ ਤਕੜਾ ਧੌਂਸ ਦੇ ਨਾਲ ਕੁਸਕੇ ਕੋਈ ਮਜਾਲ, ਜ਼ਮਾਨਾ ਉਸ ਦਾ ਹੈ।
ਤੂਤੀ ਬੋਲੇ ਹਰ ਥਾਂ ਚਮਚਾਗੀਰੀ ਦੀ ਹੋਵੇ ਹਾੜ ਸਿਆਲ, ਜ਼ਮਾਨਾ ਉਸ ਦਾ ਹੈ।
ਨੇਤਾ, ਪੁਲਸ, ਮੀਡੀਆ, ਅਫਸਰ ਤੇ ਬੀਵੀ ਜਿਸ ਤੇ ਹੋਣ ਦਿਆਲ, ਜ਼ਮਾਨਾ ਉਸ ਦਾ ਹੈ।
ਹਰਦੀਪ ਸਿੰਘ ਬੇਨੀਪਾਲ
|
|
09 Nov 2012
|
|
|
|
Bahut Wadhia.......tfs.......bittu ji.......
|
|
10 Nov 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|