ਹਾਦਸਿਆਂ ਨਾਲ ਭਰੀ ਪਈ ਹੈ ਮੇਰੀ ਜਿੰਦਗੀ,
ਕਿੰਝ ਸਲਾਮਤ ਰਹਿ ਪਾਵੇਗੀ ਤੇਰੀ ਜਿੰਦਗੀ
ਸਾਥ ਰਿਹਾ ਜੇ ਤੇਰਾ ਤਾਂ ਮੈਂ ਤੁਰਦਾ ਰਹਿਣਾ,
ਤੇਰੇ ਬਿਨ ਬੱਸ ਹੋ ਜਾਵੇਗੀ ਢੇਰੀ ਜਿੰਦਗੀ
ਮਿਲੇ ਕਦੇ ਨਾ ਜਿਹੜੀ ਮੈਨੂੰ ਮੇਰਿਆਂ ਵਾਂਗਰ,
ਉਸਨੂੰ ਕਿਵੇਂ ਮੈਂ ਕਹਿ ਦੇਵਾਂ ਕਿ ਮੇਰੀ ਜਿੰਦਗੀ
ਜਦੋਂ ਜਗਾਏ ਸੁਪਨਿਆਂ ਦੇ ਮੈਂ ਦੀਪ ਕਦੇ ਵੀ,
ਬਣੀ ਉਦੋਂ ਹੀ ਪਾਪਣ ਤੇਜ਼ ਹਨੇਰੀ ਜਿੰਦਗੀ
ਮੇਰੀਆਂ ਨਜ਼ਰਾਂ ਦੇ ਵਿੱਚ ਜਿਹੜੀ ਪੱਥਰ ਹੋ ਗਈ,
ਤੇਰੀਆਂ ਸੋਹਣੀਆਂ ਅੱਖੀਆਂ ਨੇ ਉਹ ਕੇਰੀ ਜਿੰਦਗੀ
ਤੂੰ ਮਿਲਿਆ ਤਾਂ ਐਮੇਂ ਲਾਲਚ ਕਰ ਬੈਠੇ ਆਂ,
ਉਂਝ ਤਾਂ ਕੱਲਿਆਂ ਨੇ ਜੀਅ ਲਈ ਵਥੇਰੀ ਜਿੰਦਗੀ....
