Punjabi Poetry
 View Forum
 Create New Topic
  Home > Communities > Punjabi Poetry > Forum > messages
ਪ੍ਰੀਤ  ਭੁੱਲਰ
ਪ੍ਰੀਤ
Posts: 5
Gender: Male
Joined: 19/Dec/2012
Location: ਮੋਹਾਲੀ
View All Topics by ਪ੍ਰੀਤ
View All Posts by ਪ੍ਰੀਤ
 
ਜ਼ਿੰਦਗੀ
ਕਹਿੰਦਾ ਜ਼ਿੰਦਗੀ ਨੂੰ ਟੋਲ ਰਿਹਾਂ
ਮੁਰਦੇ ਦੀ ਰਾਖ ਫਰੋਲ ਰਿਹਾਂ

ਜਿਉਦੇ ਜੀਅ ਅੰਦਰ ਦਫਨ ਰੱਖੇ
ਮੈਂ ਰਾਜ਼ ਮਰੇ ਤੇ ਖੋਲ ਰਿਹਾਂ

ਕੁਝ ਰਾਜ਼ ਖੋਲਾਂ ਮਹਿਮਾਨਾਂ ਦੇ
ਸਕੀਆਂ ਸੀ ਓਨਾਂ ਜੁਬਾਨਾਂ ਦੇ

ਦੋ ਮੂੰਹੇ ਜੋ ਸੀ ਸੱਜਣ ਮੇਰੇ
ਓਹਨਾਂ ਦੀ ਨਬਜ਼ ਟਟੋਲ ਰਿਹਾਂ

ਕੁਝ ਬੇਪਰਵਾਹੀਆਂ ਕਰਦੇ ਰਹੇ
ਭੈੜੇ ਜੱਗ ਕੋਲੋ ਡਰਦੇ ਰਹੇ

ਓਹਨਾਂ ਮਜਬੂਰੀਆਂ ਮਾਰਿਆਂ ਨਾਲ
ਬੀਤੇ ਦੀਆਂ ਗੱਲਾਂ ਫੋਲ ਰਿਹਾਂ

ਸੀ ਬੇਲੀ ਕੁਝ ਕਦਰਦਾਨ ਬੜੇ
ਕਈ ਵਿਚੋ ਸੀ ਬੇਈਮਾਨ ਬੜੇ

ਕੁਝ ਹੈਵਾਨਾਂ ਤੋਂ ਵੱਧ ਕੇ ਸੀ
ਤੇ ਸੀ ਵੀ ਕਈ ਇਨਸਾਨ ਬੜੇ

ਮੈਂ ਵੱਖੋ ਵਖਰਿਆਂ ਰੰਗਾਂ ਦੇ
ਲਫਜ਼ ਪਾਣੀ ਵਿਚ ਘੋਲ ਰਿਹਾਂ

ਜਖਮਾਂ ਤੇ ਮਲਹੱਮਾਂ ਲਾਉਣ ਵਾਲੇ
ਇਕ ਹਾਕ ਤੇ ਭੱਜ ਕੇ ਆਉਣ ਵਾਲੇ

ਕਿਉ ਚਲੇ ਗਏ ਤ੍ਰਿਕਾਲਾਂ ਨੂੰ
ਰਾਂਹੀ ਪਲਕਾਂ ਵਿਛਾਉਣ ਵਾਲੇ

ਬਿਨ ਓਹਨਾਂ ਪਿੰਜ਼ਰ ਬਣਿਆਂ ਹਾਂ
ਤੇ ਨੇਰਿਆਂ ਵਿਚ ਹੁਣ ਡੋਲ ਰਿਹਾਂ

ਫਿਲਹਾਲ਼ ਸਮੇਂ ਦੀ ਹਿਕੜੀ ਤੇ
ਬਸ ਐਨੇ ਕੁ ਲਿਖ ਬੋਲ ਰਿਹਾਂ

ਕਹਿੰਦਾ ਜ਼ਿੰਦਗੀ ਨੂੰ ਟੋਲ ਰਿਹਾਂ
ਮੁਰਦੇ ਦੀ ਰਾਖ ਫਰੋਲ ਰਿਹਾਂ....ਪ੍ਰੀਤ
04 Oct 2013

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
Wonderful composition...Preet Ji..

Duawan...

Jagjit Singh Jaggi
04 Oct 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਬਹੁਤ ਖੂਬ !!

04 Oct 2013

Reply