ਜ਼ਿੰਦਗੀ ਦਾ
ੲਿਸ ਸਰੀਰ ਦਾ
ਮੇਦਿਨੀ ਤੋਂ ਮਿਲੇ
ੲਿਸ ਕਰਜ਼ ਦਾ
ਓਨਾ ਕੁ ਹੀ ਯਕੀਨ
ਤੇ ਸੰਤੁਲਨ ਹੈ,
ਜਿੰਨੇ ਕੁ ਨਾਲ ਕੋੲੀ ਪੱਥਰ
ਕਿਸੇ ਪਹਾੜ ਦੀ ਢਾਲ ਤੇ
ਟਿਕਿਆ ਹੁੰਦਾ ਏ,
ਪਤਾ ਨੀ ਕਦੋਂ ਰੁੜ ਜਾਵੇ
ਗਰਦਿਸ਼ ਦੀ ਖਾਈ ਵੱਲ ਨੂੰ ।
ਸੋਚਦਾ ਹਾਂ,
ੲਿਸ ਜ਼ਿੰਦਗੀ
ਤੇ ਮੌਤ ਵਿੱਚ
ਕਿੰਨੀ ਕੁ ਵਿੱਥ ੲੇ ?
ੲਿਹ ਵਿੱਥ,
ਸ਼ਾੲਿਦ ਓਨੀ ਕੁ ੲੇ
ਜਿੰਨੀ ਕੁ ਬੇਕਾਰ ਹੋੲੀ
ਰੋਟੀ ਦੇ ਟੁੱਕ ਤੇ ਕਿਸੇ
ਭੁੱਖੇ ਮਰਦੇ ਦੇ ਮੂੰਹ ਵਿਚਕਾਰ,
ਜਾਂ ਬੱਸ
ੲਿਕ ਲਕੀਰ ਏ,
ਜਿਹਦਾ ਮੁਹਾਂਦਰਾ
ਸਰਹੱਦ ਵਰਗਾ ਹੋਣੈਂ
ਜਿਸਦੇ ੲਿਕ ਪਾਰ ਏ,
ਰਿਸਾਲ ਜ਼ਿੰਦਗੀ
ਤੇ ਦੂਜੇ ਪਾਰ ੲੇ,
ਪੱਥਰ ਮੌਤ ।
ਜਾਂ ਵਿਚਕਾਰ
ਕੋੲੀ ਲੀਕ ਏ,
ਜੋ ਖਿੱਚੀ ਗਈ ੲੇ
ਦੋ ਕੁ ਸਾਹਾਂ ਦੇ
ਕੱਚੇ ਸੂਤ ਨਾਲ,
ਦੋ ਕੁ ਸਾਹ ਖੁੰਝੇ ਤੇ
ਫਿਰ ਤੁਸੀ ਲਕੀਰ ਦੇ
ਓਸ ਪਾਰ
ਤੇ
ਪਹੁੰਚ ਜਾਵੋਗੇ,
ਅਣਪਛਾਤੇ,
ਅਣਡਿੱਠੇ,
ਅਣਛੋਹੇ ਜਹਾਨ 'ਚ
ਜਿਸਦੇ ਬੰਜ਼ਰ ਅੰਬਰ ਤੇ
ਸੁਰਗ ਨਰਕ ਦੇ
ਧੱਬੇ ਨੇ ,
ਜਿੱਥੇ,
ਉਹ ਸੁਰਗ ਏ
ਜਿੱਥੇ ੲਿਨਸਾਨ ਨੇ,
ਭੇਜ ਦਿੱਤੀਆਂ ਨੇ
ਆਪਣੀਆਂ ਸਭ ਖੁਸ਼ੀਆਂ
ਜੋ ਉਸ ਨੇ
ਧਰਤ ਨੂੰ ਨਰਕ ਬਣਾ ਕੇ
ਲੁੱਟੀਆਂ ਨੇ ।
ੲਿਹ ੲਿਨਸਾਨ
ੲਿਸ ਜਹਾਨ'ਚ ਮਿਲ ਸਕਦੀਆਂ
ਖੁਸ਼ੀਆਂ ਭੁੱਲ ਕੇ
ਦੁਖੀ ਰਹਿ ਕੇ
ਕਿਸ ਅਣਡਿੱਠੇ,
ਅਣਪਛਾਤੇ,
ਅਣਹੋੲੇ ਜਹਾਨ ਲੲੀ
ਖੁਸ਼ੀਆਂ ਸੰਭਾਲ ਰਿਹਾ ੲੇ ?
-: ਸੰਦੀਪ ਸੋਝੀ
|