ਅੱਜ ਮਿੱਤਰ ਪੁਰਾਣੇ ਯਾਦ ਕਰ,ਉਦਾਸੀ ਛਾ ਗਈ! ਜਿੰਦਗੀ ਕਿੱਥੋਂ ਸ਼ੁਰੂ ਹੋਈ, ਤੇ ਅੱਜ ਕਿੱਥੇ ਆ ਗਈ! ਓਹ ਸੂਏ, ਖਾਲੇ, ਕੱਸੀਆਂ, ਓਹ ਕਿੱਕਰਾਂ ਓਹ ਟਾਹਲੀਆਂ! ਓਹ ਪੋਹ ਦੀਆਂ ਰਾਤਾਂ ਠੰਡੀਆਂ, ਮਿਲ ਅੱਗਾਂ ਬਾਲੀਆਂ! ਅੱਜ ਪੁਰਿਓਂ ਚੱਲਦੀ ਪੌਣ, ਰੂਹ ਅੰਦਰੋਂ ਹਿਲਾ ਗਈ! ਜਿੰਦਗੀ ਕਿੱਥੋਂ ਸ਼ੁਰੂ ਹੋਈ, ਤੇ ਅੱਜ ਕਿੱਥੇ ਆ ਗਈ! ਓਹ ਅਮਿੵਤ ਵੇਲੇ ਉੱਠ ਕੇ, ਪੱਠਿਆਂ ਨੂੰ ਜਾਵਣਾ! ਭਰ ਬਾਟੇ ਪੀਣੀਆਂ ਲੱਸੀਆਂ, ਜ਼ਿਦ ਘਿਉ ਖਾਵਣਾ! ਬਲਦਾਂ ਦੀਆਂ ਟੱਲੀਆਂ ਦੀ ਟਨ ਟਨ, ਨੀਂਦ ਕੰਨੀ ਪਾ ਗਈ! ਜਿੰਦਗੀ ਕਿੱਥੋਂ ਸ਼ੁਰੂ ਹੋਈ, ਤੇ ਅੱਜ ਕਿੱਥੇ ਆ ਗਈ! CHEEMA
|