" ਜ਼ਿੰਦਗੀ ..ਤੂੰ ਵੀ ਆਖਿਰ ਦੇ ਹੀ ਦਿੱਤਾ....
ਮੈਨੂੰ ਓਹ ਸਰਾਪ ਵਰਗਾ ਵਰ....
ਜਿਸ ਨੂੰ ਲੋਕ ਕੁਝ ਮੁਹਬੱਤ ਵਰਗਾ ਕਹਿੰਦੇ ਨੇ....
ਜੜ-ਹੀਣ ਤੇ ਰੰਗ-ਹੀਣ ਮੈਂ ਖੜਾ ਰਹਿ ਗਿਆ ...
ਰੇਗਿਸਤਾਨ ਦੇ ਦਰਖਤ ਵਾਂਗ....
ਫਿਰ ਇਕਲਾਪੇ ਦਾ ਜ਼ਹਿਰ ਜ਼ਜਬ ਕਰਨ ਲਈ....
ਬਹਾਰ ਬਣ ਆਇਆ ਸੀ ਇੱਕ ਬੱਦਲ.....
ਤੇ ਮੇਰੀ ਪਿਆਸੀ ਰੂਹ....
ਓਹਦੀਆਂ ਕਣੀਆਂ ਤੋਂ ਲਾ ਬੈਠੀ......
ਮੇਰੀ ਰੋਹੀ ਦਾ ਸਮੁੰਦਰ ਬਣ ਜਾਣ ਦੀ....
ਖਵਾਬ ਵਰਗੀ ਆਸ.....
ਪਰ ਮੇਰੀ ਤ੍ਰਾਸਦੀ ਤਾਂ ਦੇਖੋ...
ਨਾ ਮੈਂ ਜੀ ਸਕਦਾ...
ਤੇ ਨਾ ਮੁੱਕ ਸਕਦਾ.....
ਕੁਝ ਕਰ ਸਕਿਆ ਹਾਂ...
ਤਾਂ ਸਿਰਫ ਉਡੀਕ.......
ਕਦੀ-ਕਦੀ ਆਉਂਦੀਆਂ ਪੌਣਾਂ ਦੀ.....
ਜੋ ਬੰਨ ਜਾਂਦੀਆਂ ਨੇ ਮੇਰੇ ਨਾਲ....
ਨਿੱਕੇ-ਨਿੱਕੇ ਲਾਲ ਧਾਗੇ ...
ਸੁਪਨੇ ਵਰਗੀਆਂ ਖੁਸ਼ੀਆਂ ਦੀ....
ਜਲਦ ਆਉਣ ਦੀ ਉਮੀਦ ਦੀਆਂ.....
ਬੜੀ ਵਾਰ ਸੋਚਿਆ ਹੈ..
ਹੁਣ ਇੰਝ ਮੁੱਕਣਾ ਕਿ ਮੁੜ ਜਾਗਾਂ ਨਾ.....
ਪਰ ਫਿਰ ਪਰਤ ਆਉਂਦਾ ਹਾਂ...
ਪਤਾ ਨਹੀਂ ਕਿਓਂ.....
ਸ਼ਾਇਦ ਉਸ ਬੱਦਲ ਲਈ ..
ਜਾਂ ਆਪਣੇ ਮਨ ਦੀ ...
ਔੜ ਮਾਰੀ ਧਰਤੀ ਲਈ....."
